“Canada Cricket Captain Dilpreet Bajwa in Controversy, Alleged Links with Lawrence Gang”
“ਵਿਵਾਦਾਂ ’ਚ ਘਿਰੇ ਕੈਨੇਡਾ ਟੀਮ ਦੇ ਕਪਤਾਨ ਦਿਲਪ੍ਰੀਤ ਬਾਜਵਾ, ਲਾਰੈਂਸ ਗੈਂਗ ਨਾਲ ਲਿੰਕ ਦੇ ਲੱਗੇ ਇਲਜ਼ਾਮ”

20 ਅਪ੍ਰੈਲ 2026 ਚੰਡੀਗੜ੍ਹ/ਕੈਨੇਡਾ – ਕੈਨੇਡਾ ਕ੍ਰਿਕਟ ਟੀਮ ਦੇ ਭਾਰਤੀ ਮੂਲ ਦੇ ਕਪਤਾਨ ਦਿਲਪ੍ਰੀਤ ਸਿੰਘ ਬਾਜਵਾ ਵਿਵਾਦਾਂ ਵਿਚ ਘਿਰ ਗਏ ਹਨ। ਸੀਬੀਸੀ (ਕੈਨੇਡੀਅਨ ਬ੍ਰਾਡਕਾਸਟਿੰਗ ਕਾਰਪੋਰੇਸ਼ਨ) ਦੀ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਬਿਸ਼ਨੋਈ ਗੈਂਗ ਨੇ ਖਿਡਾਰੀਆਂ ਨੂੰ ਉਸ ਨੂੰ ਕਪਤਾਨ ਬਣਾਉਣ ਲਈ ਧਮਕੀਆਂ ਦਿੱਤੀਆਂ ਸਨ।
ਦਿਲਪ੍ਰੀਤ ਬਾਜਵਾ ਗੁਰਦਾਸਪੁਰ ਜ਼ਿਲ੍ਹੇ ਦੇ ਬਟਾਲਾ ਦਾ ਰਹਿਣ ਵਾਲਾ ਹੈ ਤੇ ਡੀਏਵੀ ਸੈਂਟੇਨਰੀ ਸਕੂਲ ਵਿਚ ਪੜ੍ਹਿਆ ਹੈ। ਉਹ 2020 ਵਿਚ ਕੈਨੇਡਾ ਚਲਾ ਗਿਆ ਸੀ ਤੇ ਉਸ ਵੇਲੇ ਉਸ ਨੇ ਬੀਸੀਸੀਆਈ ਤੇ ਪੰਜਾਬ ਉੱਤੇ ਪ੍ਰਤਿਭਾ ਨਜ਼ਰਅੰਦਾਜ਼ ਕਰਨ ਦਾ ਇਲਜ਼ਾਮ ਲਗਾਇਆ ਸੀ। ਰਿਪੋਰਟ ਅਨੁਸਾਰ ਲਾਰੈਂਸ ਗੈਂਗ ਨੇ ਟੀਮ ਦੇ ਖਿਡਾਰੀਆਂ ਨੂੰ ਧਮਕੀ ਦਿੱਤੀ ਸੀ ਕਿ ਉਹ ਦਿਲਪ੍ਰੀਤ ਨੂੰ ਕਪਤਾਨ ਬਣਾਉਣ ਵਿਚ ਸਹਿਯੋਗ ਕਰਨ, ਨਹੀਂ ਤਾਂ ਜਾਨੋਂ ਮਾਰ ਦਿੱਤਾ ਜਾਵੇਗਾ। ਇਸ ਤੋਂ ਬਾਅਦ ਕਈ ਖਿਡਾਰੀਆਂ ਨੇ ਮਾਨਸਿਕ ਤਣਾਅ ਦਾ ਹਵਾਲਾ ਦਿੰਦਿਆਂ ਕਪਤਾਨੀ ਦੀ ਦੌੜ ਤੋਂ ਪਿੱਛੇ ਹਟ ਗਏ।
ਦਿਲਪ੍ਰੀਤ ਬਾਜਵਾ ਉੱਤੇ ਮੈਚ ਫਿਕਸਿੰਗ ਦੇ ਵੀ ਇਲਜ਼ਾਮ ਹਨ ਤੇ ਉਸ ਖਿਲਾਫ਼ ਜਾਂਚ ਚੱਲ ਰਹੀ ਹੈ। ਸਾਬਕਾ ਕੈਨੇਡੀਅਨ ਕੋਚ ਖੁਰਮ ਚੌਹਾਨ ਨੇ ਵੀ ਉਸ ਉੱਤੇ ਮੈਚ ਫਿਕਸਿੰਗ ਦਾ ਇਲਜ਼ਾਮ ਲਗਾਇਆ ਸੀ। ਇਸ ਤੋਂ ਬਾਅਦ ਖੁਰਮ ਦੇ ਕੈਲਗਰੀ ਘਰ ਉੱਤੇ ਦੋ ਗੋਲੀਆਂ ਚਲਾਈਆਂ ਗਈਆਂ ਸਨ। ਕੁਝ ਮਹੀਨੇ ਪਹਿਲਾਂ ਦਿਲਪ੍ਰੀਤ ਨੇ ਬਟਾਲਾ ਤੇ ਹੋਰ ਥਾਵਾਂ ਦਾ ਦੌਰਾ ਵੀ ਕੀਤਾ ਸੀ। ਸੂਤਰਾਂ ਅਨੁਸਾਰ ਭਾਰਤੀ ਏਜੰਸੀਆਂ ਨੇ ਲਾਰੈਂਸ ਬਿਸ਼ਨੋਈ ਨਾਲ ਉਸ ਦੇ ਸਬੰਧਾਂ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ਵਿਚ ਕੈਨੇਡੀਅਨ ਪੁਲਿਸ ਕੋਲ ਵੀ ਸ਼ਿਕਾਇਤ ਦਰਜ ਹੈ ਤੇ ਜਾਂਚ ਚੱਲ ਰਹੀ ਹੈ।
ਇਸ ਘਟਨਾ ਨੇ ਕੈਨੇਡੀਅਨ ਕ੍ਰਿਕਟ ਵਿਚ ਭ੍ਰਿਸ਼ਟਾਚਾਰ ਤੇ ਸੰਗਠਿਤ ਅਪਰਾਧ ਵਧਣ ਦੀ ਚਰਚਾ ਤੇਜ਼ ਕਰ ਦਿੱਤੀ ਹੈ। ਦਿਲਪ੍ਰੀਤ ਬਾਜਵਾ ਇਸ ਸਾਲ ਟੀ-20 ਵਿਸ਼ਵ ਕੱਪ ਵਿਚ ਵੀ ਖੇਡ ਰਿਹਾ ਹੈ ਤੇ ਉਸ ਉੱਤੇ ਨਿਊਜ਼ੀਲੈਂਡ ਵਿਰੋਧੀ ਮੈਚ ਵਿਚ ਨੋ-ਬਾਲ ਸੁੱਟਣ ਦਾ ਵੀ ਇਲਜ਼ਾਮ ਹੈ।
