27 ਅਕਤੂਬਰ ਤੋਂ ਦਿੱਲੀ-ਮੈਲਬੌਰਨ ਲਈ ਮੁੜ ਸ਼ੁਰੂ ਹੋਣਗੀਆਂ ਕਾਂਟਾਸ ਦੀਆਂ ਸਿੱਧੀਆਂ ਉਡਾਣਾਂ

ਨਵੀਂ ਦਿੱਲੀ, 6 ਅਕਤੂਬਰ 2025: ਆਸਟ੍ਰੇਲੀਆਈ ਏਅਰਲਾਈਨ ਕਾਂਟਾਸ ਨੇ ਦਿੱਲੀ-ਮੈਲਬੌਰਨ ਰੂਟ ‘ਤੇ ਸਿੱਧੀਆਂ ਉਡਾਣਾਂ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਹ ਉਡਾਣਾਂ 27 ਅਕਤੂਬਰ 2025 ਤੋਂ ਹਫ਼ਤੇ ਵਿੱਚ ਤਿੰਨ ਵਾਰ ਚੱਲਣਗੀਆਂ ਅਤੇ 28 ਮਾਰਚ 2026 ਤੱਕ ਜਾਰੀ ਰਹਿਣਗੀਆਂ। ਏਅਰਬੱਸ A330-200 ਨਾਲ ਚੱਲਣ ਵਾਲੀਆਂ ਇਹ ਉਡਾਣਾਂ ਹਫ਼ਤੇ ਵਿੱਚ 1,300 ਤੋਂ ਵੱਧ ਸੀਟਾਂ ਪ੍ਰਦਾਨ ਕਰਨਗੀਆਂ।
ਕਾਂਟਾਸ ਇੰਟਰਨੈਸ਼ਨਲ CEO ਕੈਮ ਵਾਲੇਸ ਨੇ ਕਿਹਾ ਕਿ ਇਹ ਉਡਾਣਾਂ ਭਾਰਤੀ ਯਾਤਰੀਆਂ ਲਈ ਸੌਖੀ ਵਿੱਲ ਹੋਣਗੀਆਂ ਅਤੇ ਖ਼ਾਸ ਤੌਰ ‘ਤੇ ਕ੍ਰਿਕਟ ਪ੍ਰੇਮੀਆਂ ਲਈ, ਜੋ ਅਕਤੂਬਰ ਅੰਤ ਵਿੱਚ ਟੀ20 ਸੀਰੀਜ਼, ਐਸ਼ੇਜ਼ ਅਤੇ ਬਿਗ ਬੈਸ਼ ਲੀਗ ਵੇਖਣ ਆਉਣਗੇ। ਇਹ ਰੂਟ ਜੂਨ 2025 ਵਿੱਚ ਫਲੀਟ ਅਤੇ ਓਪਰੇਸ਼ਨਲ ਮੰਗਾਂ ਕਾਰਨ ਬੰਦ ਹੋ ਗਿਆ ਸੀ ਅਤੇ ਹੁਣ ਮੁੜ ਸ਼ੁਰੂ ਹੋ ਰਿਹਾ ਹੈ। ਕਾਂਟਾਸ ਨੇ ਦਿੱਲੀ, ਮੁੰਬਈ ਅਤੇ ਬੈਂਗਲੋਰ ਵਿੱਚ ਨਵੇਂ ਦਫ਼ਤਰ ਵੀ ਖੋਲ੍ਹੇ ਹਨ।
ਇਹ ਉਡਾਣਾਂ ਭਾਰਤ-ਆਸਟ੍ਰੇਲੀਆ ਰੂਟ ਨੂੰ ਮਜ਼ਬੂਤ ਕਰਨਗੀਆਂ ਅਤੇ ਯਾਤਰੀਆਂ ਨੂੰ ਸਿੱਧਾ ਸਫ਼ਰ ਦੇਵੇਗੀਆਂ।