Drop in gold and silver prices; find out what experts think about the rates this week
Gold-Silver ਦੀਆਂ ਕੀਮਤਾਂ ‘ਚ ਆਈ ਗਿਰਾਵਟ, ਜਾਣੋ ਇਸ ਹਫ਼ਤੇ ਰੇਟ ਨੂੰ ਲੈ ਕੇ ਕੀ ਮਾਹਰਾਂ ਦੀ ਰਾਏ
Mumbai, (ਆਵਾਜ਼ਿ ਕੌਮ ਬਿਊਰੋ)-ਅੱਜ ਹਫ਼ਤੇ ਦੇ ਪਹਿਲੇ ਦਿਨ ਸੋਨੇ-ਚਾਂਦੀ ਦੀਆਂ ਕੀਮਤਾਂ ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। MCX ‘ਤੇ 5 ਅਕਤੂਬਰ ਡਿਲਿਵਰੀ ਵਾਲੇ ਸੋਨੇ ਦੀਆਂ ਕੀਮਤਾਂ 841 ਰੁਪਏ ਭਾਵ 0.54 ਫ਼ੀਸਦੀ ਦੀ ਗਿਰਾਵਟ ਨਾਲ 153540 ਰੁਪਏ ਪ੍ਰਤੀ 10 ਗ੍ਰਾਮ ‘ਤੇ ਵਪਾਰ ਕਰ ਰਹੀਆਂ ਹੈ। ਦੂਜੇ ਪਾਸੇ 4 ਦਸੰਬਰ ਦੀ ਡਿਲਿਵਰੀ ਵਾਲੀ ਚਾਂਦੀ ਦੀ ਕੀਮਤ 1506 ਰੁਪਏ ਭਾਵ 0.62 ਫ਼ੀਸਦੀ ਦੀ ਗਿਰਾਵਟ ਨਾਲ 240097 ਰੁਪਏ ‘ਤੇ ਕਾਰੋਬਾਰ ਕਰਦੀ ਦੇਖੀ ਜਾ ਰਹੀ ਹੈ। ਅੰਤਰਰਾਸ਼ਟਰੀ ਬਾਜ਼ਾਰ ਵਿੱਚ ਵੀ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ। ਮੁੰਬਈ ਅਤੇ ਕੋਲਕਾਤਾ ਵਿੱਚ, 24 ਕੈਰੇਟ ਸੋਨੇ ਦੀ ਕੀਮਤ 1,55,830 ਰੁਪਏ ਪ੍ਰਤੀ 10 ਗ੍ਰਾਮ ਹੈ, ਜਦੋਂ ਕਿ 22 ਕੈਰੇਟ ਸੋਨੇ ਦੀ ਕੀਮਤ 1,42,840 ਰੁਪਏ ਪ੍ਰਤੀ 10 ਗ੍ਰਾਮ ਹੈ। ਚੇਨਈ, ਪੁਣੇ ਅਤੇ ਬੰਗਲੁਰੂ ਵਿੱਚ ਵੀ, 24 ਕੈਰੇਟ ਸੋਨੇ ਦੀ ਕੀਮਤ 1,55,830 ਰੁਪਏ ਪ੍ਰਤੀ 10 ਗ੍ਰਾਮ ਹੈ। ਜਦੋਂ ਕਿ, 22 ਕੈਰੇਟ ਸੋਨੇ ਦੀ ਕੀਮਤ 1,42,840 ਰੁਪਏ ਪ੍ਰਤੀ 10 ਗ੍ਰਾਮ ਹੈ। ਕੋਟਕ ਸਿਕਿਓਰਿਟੀਜ਼ ਦੇ ਸੀਨੀਅਰ ਵੀਪੀ ਅਨਿੰਦਿਆ ਬੈਨਰਜੀ ਅਨੁਸਾਰ, ਜਨਤਾ ਦੇ ਨਾਲ-ਨਾਲ, ਦੁਨੀਆ ਭਰ ਦੇ ਕੇਂਦਰੀ ਬੈਂਕ ਜਿਵੇਂ ਕਿ ਆਰਬੀਆਈ ਵੀ ਲਗਾਤਾਰ ਸੋਨਾ ਖਰੀਦ ਰਹੇ ਹਨ। ਪਿਛਲੇ ਹਫਤੇ ਅਮਰੀਕੀ ਫੈੱਡਰਲ ਰਿਜ਼ਰਵ ਵੱਲੋਂ ਵਿਆਜ ਦਰਾਂ ’ਚ ਵਾਧੇ ਦੇ ਬਾਵਜੂਦ ਹਫਤੇ ਦੇ ਆਖਿਰ ਤੱਕ ਸੋਨੇ ਅਤੇ ਚਾਂਦੀ ਦੋਵਾਂ ’ਚ ਜ਼ੋਰਦਾਰ ਰਿਕਵਰੀ ਦੇਖਣ ਨੂੰ ਮਿਲੀ। ਸੋਨਾ ਸ਼ੁੱਕਰਵਾਰ ਨੂੰ ਕਰੀਬ 4,390 ਡਾਲਰ ਪ੍ਰਤੀ ਔਂਸ ਤੱਕ ਪਹੁੰਚਿਆ ਅਤੇ 4 ਹਫਤਿਆਂ ਦੀ ਗਿਰਾਵਟ ਤੋਂ ਬਾਅਦ ਹਫਤਾਵਾਰੀ ਵਾਧਾ ਦਰਜ ਕਰਨ ਵੱਲ ਵਧਿਆ। ਉੱਥੇ ਹੀ ਚਾਂਦੀ ਵੀ ਕਰੀਬ 66.70 ਡਾਲਰ ਪ੍ਰਤੀ ਔਂਸ ਤੱਕ ਪਹੁੰਚੀ। ਕੱਚੇ ਤੇਲ ਦੀਆਂ ਕੀਮਤਾਂ ’ਚ ਨਰਮੀ, ਡਾਲਰ ਅਤੇ ਬਾਂਡ ਯੀਲਡ ’ਚ ਉੱਪਰਲੇ ਪੱਧਰਾਂ ਤੋਂ ਰਾਹਤ ਨੇ ਕੀਮਤੀ ਧਾਤਾਂ ਨੂੰ ਸਪੋਰਟ ਦਿੱਤਾ। ਐੱਮ. ਸੀ. ਐਕਸ. ਦਾ ਹਫਤਾਵਾਰੀ ਚਾਰਟ ਦੇਖੀਏ ਤਾਂ ਲੰਮੀ ਮਿਆਦ ਦਾ ਅੱਪਟਰੈਂਡ ਅਜੇ ਵੀ ਬਰਕਰਾਰ ਦਿਖਾਈ ਦਿੰਦਾ ਹੈ। ਉੱਪਰ ਦੇ ਪਾਸੇ 1,56,000 ਤੋਂ ਲੈ ਕੇ 1,56,200 ਰੁਪਏ ਦਾ ਪੱਧਰ ਸਭ ਤੋਂ ਮਹੱਤਵਪੂਰਨ ਰੈਜ਼ਿਸਟੈਂਸ ਬਣ ਕੇ ਸਾਹਮਣੇ ਆ ਰਿਹਾ ਹੈ। ਜੇਕਰ ਆਉਣ ਵਾਲੇ ਦਿਨਾਂ ’ਚ ਸੋਨਾ ਇਸ ਖੇਤਰ ਦੇ ਉੱਪਰ ਮਜ਼ਬੂਤ ਹਫਤਾਵਾਰੀ ਕਲੋਜ਼ਿੰਗ ਦਿੰਦਾ ਹੈ ਤਾਂ ਚਾਰਟ ’ਤੇ ਅਗਲਾ ਵੱਡਾ ਖੇਤਰ 1,58,000 ਤੋਂ ਲੈ ਕੇ 1,62,500 ਰੁਪਏ ਦੇ ਆਸ-ਪਾਸ ਖੁੱਲ੍ਹ ਸਕਦਾ ਹੈ। ਉੱਥੇ ਹੀ ਹੇਠਾਂ ਵੱਲ 1,51,900 ਰੁਪਏ ਦਾ ਪੱਧਰ ਪਹਿਲਾ ਮਹੱਤਵਪੂਰਨ ਸਪੋਰਟ ਹੈ। ਇਸ ਦੇ ਹੇਠਾਂ 1,49,500 ਅਤੇ 1,48,000 ਰੁਪਏ ਦਾ ਖੇਤਰ ਮੱਧ ਮਿਆਦ ਦੇ ਨਿਵੇਸ਼ਕਾਂ ਅਤੇ ਟ੍ਰੇਡਰਾਂ ਲਈ ਮਹੱਤਵਪੂਰਨ ਰਹੇਗਾ। ਐੱਮ. ਸੀ. ਐਕਸ. ਕਈ ਮਹੀਨਿਆਂ ਤੋਂ ਇਕ ਵੱਡੇ ਟ੍ਰਾਇੰਗਲ ਜਿਹੇ ਸਟ੍ਰਕਚਰ ’ਚ ਕਾਰੋਬਾਰ ਕਰ ਰਹੀ ਸੀ। ਉੱਪਰੋਂ ਭਾਅ ਹੇਠਾਂ ਆਉਂਦੇ ਰਹੇ ਪਰ ਦੂਜੇ ਪਾਸੇ ਹਰ ਵੱਡੀ ਗਿਰਾਵਟ ’ਤੇ ਖਰੀਦਦਾਰ ਉੱਚੇ ਪੱਧਰਾਂ ’ਚ ਸਪੋਰਟ ਦਿੰਦੇ ਰਹੇ। ਹੁਣ ਇਹ ਕੰਸੋਲੀਡੇਸ਼ਨ ਆਪਣੇ ਅੰਤਿਮ ਹਿੱਸੇ ਦੇ ਕਰੀਬ ਪਹੁੰਚਦੀ ਦਿਖਾਈ ਦੇ ਰਹੀ ਹੈ। ਚਾਂਦੀ ਫਿਲਹਾਲ ਕਰੀਬ 2,41,600 ਰੁਪਏ ਦੇ ਆਸ-ਪਾਸ ਹੈ। ਉੱਪਰ ਸਭ ਤੋਂ ਮਹੱਤਵਪੂਰਨ ਖੇਤਰ 2,50,000 ਰੁਪਏ ਹੈ। ਇਸ ਦੇ ਉੱਪਰ ਹਫਤਾਵਾਰੀ ਆਧਾਰ ’ਤੇ ਟਿਕਾਅ ਆਉਣ ’ਤੇ ਤਕਨੀਕੀ ਰੂਪ ’ਚ ਅਗਲਾ ਰੈਜ਼ਿਸਟੈਂਸ ਲੱਗਭਗ 2,62,500 ਰੁਪਏ ਅਤੇ ਉਸ ਤੋਂ ਬਾਅਦ 2,75,000 ਰੁਪਏ ਅਤੇ ਅੱਗੇ 2,92,000 ਰੁਪਏ ਦੇ ਆਸ-ਪਾਸ ਬਣ ਸਕਦਾ ਹੈ। ਹੇਠਾਂ ਵੱਲ 2,30,000 ਅਤੇ 2,28,000 ਰੁਪਏ ਦਾ ਖੇਤਰ ਬੇਹੱਦ ਮਹੱਤਵਪੂਰਨ ਸਪੋਰਟ ਹੈ। ਇਸ ਖੇਤਰ ਦੇ ਉੱਪਰ ਰਹਿਣ ਤੱਕ ਚਾਂਦੀ ਦਾ ਰਿਕਵਰੀ ਸਟ੍ਰਕਚਰ ਕਾਇਮ ਮੰਨਿਆ ਜਾ ਸਕਦਾ ਹੈ।

