England captain Harry Kane injured; may be sidelined for a few months
ਇੰਗਲੈਂਡ ਦਾ ਕਪਤਾਨ ਹੈਰੀ ਕੇਨ ਜ਼ਖ਼ਮੀ, ਕੁਝ ਮਹੀਨਿਆਂ ਤੱਕ ਰਹਿਣਾ ਪੈ ਸਕਦੈ ਬਾਹਰ
ਮਿਊਨਿਖ (ਆਵਾਜ਼ਿ ਕੌਮ ਬਿਊਰੋ)- ਇੰਗਲੈਂਡ ਦੀ ਫੁੱਟਬਾਲ ਟੀਮ ਦਾ ਕਪਤਾਨ ਹੈਰੀ ਕੇਨ ਬਾਇਰਨ ਮਿਊਨਿਖ ਤੇ ਕੋਲੋਨ ਵਿਚਾਲੇ 1-1 ਨਾਲ ਡਰਾਅ ਰਹੇ ਮੈਚ ਦੌਰਾਨ ਜ਼ਖ਼ਮੀ ਹੋ ਗਿਆ ਜਿਸ ਕਾਰਨ ਉਸ ਨੂੰ ‘ਅਗਲੇ ਕੁਝ ਮਹੀਨਿਆਂ’ ਤੱਕ ਖੇਡ ਤੋਂ ਬਾਹਰ ਰਹਿਣਾ ਪੈ ਸਕਦਾ ਹੈ। ਉਸ ਦੇ ਖੱਬੇ ਗਿੱਟੇ ’ਚ ‘ਲਿਗਾਮੈਂਟ’ ਫਟ ਗਿਆ ਹੈ ਤੇ ਇਸ ਬੈਲੋਨ ਡੀ ’ਓਰ ਜੇਤੂ ਨੂੰ ਪੂਰੀ ਤਰ੍ਹਾਂ ਫਿੱਟ ਹੋਣ ’ਚ ਕੁਝ ਮਹੀਨਿਆਂ ਦਾ ਸਮਾਂ ਲੱਗੇਗਾ। ਕੋਲੋਨ ਦੇ ਡਿਫੈਂਡਰ ਜੋਏਲ ਸ਼ਮਿਡ ਨੇ ਕੇਨ ਨੂੰ ਪੈਨਲਟੀ ਏਰੀਆ ’ਚ ਡੇਗ ਦਿੱਤਾ। ਕੇਨ ਦਰਦ ਨਾਲ ਕਰਾਹ ਉੱਠਿਆ। ਉਸ ਨੇ ਹਾਲਾਂਕਿ ਥੋੜ੍ਹੀ ਦੇਰ ਲਈ ਖੇਡਣਾ ਜਾਰੀ ਰੱਖਿਆ ਪਰ ਜਲਦ ਹੀ ਮੈਦਾਨ ’ਤੇ ਇਲਾਜ ਲੈਣ ਤੋਂ ਬਾਅਦ 2 ਫਿਜ਼ੀਓਥੈਰੇਪਿਸਟਾਂ ਨਾਲ ਮੈਦਾਨ ਤੋਂ ਲੰਗੜਾਉਂਦੇ ਹੋਏ ਬਾਹਰ ਚਲੇ ਗਏ। ਬਾਇਰਨ ਮਿਊਨਿਖ ਨੇ ਬਿਆਨ ’ਚ ਕਿਹਾ, ‘‘ਹੈਰੀ ਕੇਨ ਸ਼ੁੱਕਰਵਾਰ ਨੂੰ ਬਾਇਰਨ ਮਿਊਨਿਖ ਦੇ ਬੁੰਡੇਸਲੀਗਾ ’ਚ ਕੋਲੋਨ ਵਿਰੁੱਧ ਘਰੇਲੂ ਮੈਚ ਦੌਰਾਨ ਜ਼ਖ਼ਮੀ ਹੋ ਗਿਆ। ਉਸ ਦੇ ਖੱਬੇ ਗਿੱਟੇ ਦੇ ‘ਸਿੰਡੇਸਮੋਸਿਸ ਲਿਗਾਮੈਂਟ’ ’ਚ ਸੱਟ ਲੱਗੀ ਹੈ। ਬਾਇਰਨ ਮਿਊਨਿਖ ਦੀ ਮੈਡੀਕਲ ਟੀਮ ਦੀ ਜਾਂਚ ’ਚ ਇਸ ਦੀ ਪੁਸ਼ਟੀ ਹੋਈ ਹੈ। ਇਸ ਲਈ ਇਹ 33 ਸਾਲਾ ਖਿਡਾਰੀ ਅਗਲੇ ਕੁਝ ਮਹੀਨਿਆਂ ਤੱਕ ਮੈਦਾਨ ਤੋਂ ਬਾਹਰ ਰਹੇਗਾ।’

