Expressway worth Rs 4,200 crore collapsed in 12 days! Many questions raised after video goes viral
12 ਦਿਨਾਂ ‘ਚ ਹੀ ਧਸ ਗਿਆ 4,200 ਕਰੋੜ ਦਾ ਐਕਸਪ੍ਰੈੱਸਵੇਅ ! ਵੀਡੀਓ ਵਾਇਰਲ ਹੋਣ ਮਗਰੋਂ ਖੜ੍ਹੇ ਹੋਏ ਕਈ ਸਵਾਲ
ਉਨਾਵ (ਆਵਾਜ਼ਿ ਕੌਮ ਬਿਊਰੋ)- ਲਖਨਊ-ਕਾਨਪੁਰ ਐਲੀਵੇਟਿਡ ਐਕਸਪ੍ਰੈੱਸ-ਵੇਅ ਦੇ ਉਦਘਾਟਨ ਤੋਂ ਸਿਰਫ 12 ਦਿਨ ਬਾਅਦ ਸੜਕ ਧੱਸਣ ਦਾ ਮਾਮਲਾ ਸਾਹਮਣੇ ਆਇਆ ਹੈ। ਉਨਾਵ ਦੇ ਕੋਰਾਰੀ ਖੇਤਰ ਕੋਲ ਕਾਨਪੁਰ ਤੋਂ ਲਖਨਊ ਜਾਣ ਵਾਲੀ ਲੇਨ ’ਚ ਲਗਭਗ 5 ਤੋਂ 7 ਮੀਟਰ ਹਿੱਸਾ ਧੱਸ ਗਿਆ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਨਿਰਮਾਣ ਗੁਣਵੱਤਾ ਨੂੰ ਲੈ ਕੇ ਸਵਾਲ ਉੱਠਣ ਲੱਗੇ ਹਨ। ਸਪਾ ਨੇਤਾ ਮਧੂਸੂਦਨ ਯਾਦਵ ਨੇ ਵੀ ਵੀਡੀਓ ਸਾਂਝੀ ਕਰ ਕੇ ਪ੍ਰਾਜੈਕਟ ’ਤੇ ਸਵਾਲ ਉਠਾਏ ਹਨ। ਦੱਸਣਯੋਗ ਹੈ ਕਿ 13 ਜੁਲਾਈ ਨੂੰ 4200 ਕਰੋੜ ਰੁਪਏ ਦੀ ਲਾਗਤ ਨਾਲ ਬਣੇ 63 ਕਿਲੋਮੀਟਰ ਲੰਬੇ ਕਾਨਪੁਰ-ਲਖਨਊ ਐਕਸਪ੍ਰੈੱਸ-ਵੇਅ ਦਾ ਉਦਘਾਟਨ ਕੀਤਾ ਗਿਆ ਸੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਸਬੰਧਤ ਏਜੰਸੀ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਨੁਕਸਾਨੇ ਗਏ ਹਿੱਸੇ ਦੀ ਮੁਰੰਮਤ ਸ਼ੁਰੂ ਕਰ ਦਿੱਤੀ। ਸੜਕ ਧੱਸਣ ਦਾ ਅਸਲ ਕਾਰਨ ਤਕਨੀਕੀ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

