Farmers to Stage Chakka Jam in Punjab Tomorrow; Protests Issue Guidelines.ਕਿਸਾਨਾਂ ਵੱਲੋਂ ਕੱਲ ਪੰਜਾਬ ‘ਚ ਕੀਤਾ ਜਾਵੇਗਾ ਚੱਕਾ ਜਾਮ, ਮੋਰਚੇ ਨੇ ਜਾਰੀ ਕੀਤੀਆਂ ਹਦਾਇਤਾਂ

ਪੰਜਾਬ ‘ਚ ਝੋਨੇ ਦੀ ਖਰੀਦ ਅਤੇ ਲਿਫਟਿੰਗ ਦੇ ਮਸਲੇ ਦਾ ਹੱਲ ਨਾ ਹੋਣ ਕਾਰਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੱਲ 25 ਅਕਤੂਬਰ ਨੂੰ ਪੰਜਾਬ ਭਰ ਚੱਕਾ ਜਾਮ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨਾਂ ਵੱਲੋਂ ਸੂਬੇ ਭਰ ‘ਚ 11 ਵਜੇ ਤੋਂ 3 ਵਜੇ ਤੱਕ ਸੜਕਾਂ ਬੰਦ ਕੀਤੀਆਂ ਜਾਣਗੀਆਂ।

ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਵੱਲੋਂ ਚੱਕਾ ਜਾਮ ਸਬੰਧੀ ਕੁੱਝ ਜ਼ਰੂਰੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ, ਤਾਂ ਜੋ ਆਉਣ-ਜਾਣ ਵਾਲਿਆਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ। ਸੰਯੁਕਤ ਕਿਸਾਨ ਮੋਰਚਾ ਦੀਆਂ ਕਿਸਾਨ ਜਥੇਬੰਦੀਆਂ ਨੂੰ ਇਸ ਸਬੰਧੀ ਕੁੱਝ ਮਹੱਤਵਪੂਰਨ ਗੱਲਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।

ਜਾਮ ਦੌਰਾਨ ਵੱਧ ਤੋਂ ਵੱਧ ਗਿਣਤੀ ਵਿੱਚ ਲਾਮਬੰਦੀ ਯਕੀਨੀ ਬਣਾਈ ਜਾਵੇ। ਵੱਡੀ ਗਿਣਤੀ ਵਿੱਚ ਲਾਮਬੰਦੀ ਮਸਲੇ ਦੇ ਹੱਲ ਦਾ ਗੁਰਮੰਤਰ ਹੈ। ਚੱਕਾ ਜਾਮ ਲਈ ਮੰਡੀਆਂ ਨੇੜਲੇ ਕੌਮੀ ਅਤੇ ਰਾਜ ਮਾਰਗ ਚੁਣੇ ਜਾਣ ਤਾਂ ਬਿਹਤਰ ਹੋਵੇਗਾ।
ਚੱਕਾ ਜਾਮ ਦੌਰਾਨ ਤਹੱਮਲ ਅਤੇ ਧੀਰਜ ਨੂੰ ਬਰਕਰਾਰ ਰੱਖਿਆ ਜਾਵੇ।
ਆਮ ਲੋਕਾਂ ਨੂੰ ਆਉਣ ਵਾਲੀ ਪ੍ਰੇਸ਼ਾਨੀ ਦੇ ਮੱਦੇਨਜ਼ਰ ਉਨ੍ਹਾਂ ਨਾਲ ਹਮਦਰਦੀ ਪੂਰਨ ਵਿਵਹਾਰ ਕੀਤਾ ਜਾਵੇ। ਦਿੱਲੀ ਮੋਰਚੇ ਦੀ ਸਫਲਤਾ ਦਾ ਸਬਕ ‘ਸ਼ਾਂਤਮਈ ਅਤੇ ਦ੍ਰਿੜ੍ਹ ਸੰਘਰਸ਼’ ਨੂੰ ਯਾਦ ਰੱਖਿਆ ਜਾਵੇ।
ਬਰਾਤ, ਮਰਗਤ/ਸ਼ੋਕ, ਮਰੀਜ਼ਾਂ,ਹਵਾਈ ਉਡਾਣ ਲਈ ਜਾਣ ਵਾਲੇ ਵਾਹਨਾਂ ਅਤੇ ਐਂਬੂਲੈਂਸ ਨੂੰ ਜਾਮ ਦੌਰਾਨ ਲਾਂਘਾ ਦੇਣ ਦੀ ਪੁਰਾਣੀ ਅਸੂਲੀ ਨੀਤੀ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਉਪਰੋਕਤ ਤੋਂ ਇਲਾਵਾ ਕਿਸੇ ਸਥਾਨ ਤੇ ਚੱਕਾ ਜਾਮ ਦੌਰਾਨ ਛੋਟ ਦੇ ਰੂਪ ਵਿੱਚ ਕਿਸੇ ਨੂੰ ਲਾਂਘਾ ਦੇਣ ਦਾ ਫੈਸਲਾ ਸਥਾਨਕ ਜਾਮ ਵਿੱਚ ਸ਼ਾਮਲ ਜੱਥੇਬੰਦੀਆਂ ਦੀ ਲੀਡਰਸ਼ਿਪ ਮੌਕੇ ਦੇ ਹਾਲਤਾਂ ਮੁਤਾਬਕ ਸਰਬਸੰਮਤੀ ਦੇ ਅਧਾਰ ਤੇ ਲੈ ਸਕਦੀ ਹੈ।

Due to the unresolved issues regarding the purchase and lifting of paddy in Punjab, the United Farmers’ Front has announced a statewide chakka jam (road blockade) on October 25. During this time, farmers will block roads across the state from 11 AM to 3 PM.

The leaders of the United Farmers’ Front have also issued some essential guidelines regarding the chakka jam to ensure that commuters do not face undue hardships. It is important for the farmers’ organizations involved in the United Farmers’ Front to keep the following points in mind:

  1. Maximum participation should be ensured during the blockade. A large turnout is key to resolving the issues.
  2. It is advisable to select national and state highways near the mandis for the chakka jam.
  3. Maintain patience and calm during the blockade.
  4. Be empathetic towards the general public, considering the inconveniences they may face.
  5. Remember the lesson from the Delhi protest: a “peaceful and steadfast struggle” is essential.
  6. Adhere to the established policy of allowing passage for weddings, funerals, patients, vehicles heading for flights, and ambulances during the blockade.
  7. Additionally, any decision to allow specific individuals to pass during the blockade at any location can be made by the leadership of the local farmer organizations based on consensus and the situation at the moment.