5 ਮੈਂਬਰੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕੀਤੀ ਗਈ ਅਰਦਾਸ, ਹੁਣ ਅਕਾਲੀ ਦਲ ਦੀ ਭਰਤੀ ਵੀ ਪੰਜ ਮੈਂਬਰੀ ਕਮੇਟੀ ਕਰੇਗੀ

ਅੰਮ੍ਰਿਤਸਰ: 5 ਮੈਂਬਰੀ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕੀਤੀ ਗਈ ਹੈ, ਜਿਸ ਵਿੱਚ ਇਹ ਵੱਡਾ ਫੈਸਲਾ ਲਿਆ ਗਿਆ ਕਿ ਹੁਣ ਅਕਾਲੀ ਦਲ ਦੀ ਭਰਤੀ ਵੀ ਇਹੀ ਕਮੇਟੀ ਕਰੇਗੀ।
18 ਮਾਰਚ 2025 ਤੋਂ ਅਕਾਲੀ ਦਲ ਦੀ ਭਰਤੀ ਮੁੜ ਸ਼ੁਰੂ ਕੀਤੀ ਜਾਵੇਗੀ, ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਅਤੇ ਸਿਆਸੀ ਹਲਕਿਆਂ ਵਿੱਚ ਚਰਚਾ ਜ਼ੋਰਾਂ ‘ਤੇ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਰਹਿਣਗੇ ਲਾਗੂ
5 ਮੈਂਬਰੀ ਕਮੇਟੀ ਨੇ ਇਹ ਵੀ ਸਪਸ਼ਟ ਕੀਤਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਾਰੀ ਹੋਏ ਹੁਕਮਨਾਮੇ ਇੰਨ ਬਿੰਨ ਲਾਗੂ ਰਹਿਣਗੇ, ਉਨ੍ਹਾਂ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾਵੇਗੀ।
ਭਰਤੀ ਪ੍ਰਕਿਰਿਆ ‘ਤੇ ਜਥੇਦਾਰ ਸਾਹਿਬ ਦਾ ਫ਼ੈਸਲਾ ਮਹੱਤਵਪੂਰਨ
ਹੁਣ ਸਭ ਦੀ ਨਜ਼ਰ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਟਿਕੀ ਹੋਈ ਹੈ ਕਿ ਉਹ ਚੱਲ ਰਹੀ ਭਰਤੀ ਨੂੰ ਮਨਜ਼ੂਰ ਕਰਦੇ ਹਨ ਜਾਂ ਇਸ ‘ਤੇ ਕੋਈ ਨਵਾਂ ਫ਼ੈਸਲਾ ਲੈਂਦੇ ਹਨ।