ਪੰਜ ਮੈਂਬਰੀ ਭਰਤੀ ਕਮੇਟੀ ਨੇ ਸ੍ਰੀ ਅਕਾਲ ਤਖ਼ਤ ਮਹਾਨ,ਸਿੱਖ ਪੰਥ ਦੀ ਸ਼ਾਨ ਹੈ ਦੇ ਜੈਕਾਰਿਆਂ ਹੇਠ ਅਰਦਾਸ ਉਪਰੰਤ ਭਰਤੀ ਦਾ ਆਗਾਜ਼ ਕੀਤਾ

ਸ੍ਰੀ ਅੰਮ੍ਰਿਤਸਰ ਸਾਹਿਬ () ਦੋ ਦਸੰਬਰ ਨੂੰ ਫ਼ਸੀਲ ਤੋਂ ਬਣੀ ਸੱਤ ਮੈਂਬਰੀ ਭਰਤੀ ਕਮੇਟੀ ਦੇ ਪੰਜ ਕਾਰਜਸ਼ੀਲ ਮੈਬਰਾਂ ਸਰਦਾਰ ਮਨਪ੍ਰੀਤ ਸਿੰਘ ਇਯਾਲੀ, ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ, ਸਰਦਾਰ ਇਕਬਾਲ ਸਿੰਘ ਝੂੰਦਾ, ਜਥੇਦਾਰ ਸੰਤਾ ਸਿੰਘ ਉਮੈਦਪੁੱਰ ਅਤੇ ਬੀਬੀ ਸਤਵੰਤ ਕੌਰ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰਕੇ ਠਾਠਾਂ ਮਾਰਦੇ ਇਕੱਠ ਦੌਰਾਨ ਪੰਥਕ ਜਮਾਤ ਸ਼੍ਰੋਮਣੀ ਅਕਾਲੀ ਦਲ ਲਈ ਭਰਤੀ ਮੁਹਿੰਮ ਦੀ ਸ਼ੁਰੂਆਤ ਕੀਤੀ। ਅਕਾਲ ਤਖ਼ਤ ਮਹਾਨ ਹੈ, ਸਿੱਖ ਪੰਥ ਦੀ ਸ਼ਾਨ ਦੇ ਜੈਕਾਰਿਆਂ ਹੇਠ ਭਰਤੀ ਦੀ ਆਰੰਭਤਾ ਹੋਈ।
ਸ਼੍ਰੀ ਅਕਾਲ ਤਖ਼ਤ ਸਾਹਿਬ ਤੋ ਸ਼ੁਰੂ ਹੋਈ ਭਰਤੀ ਦੀ ਪਹਿਲੀ ਮੈਬਰਸਿੱਪ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਦੂਸਰੀ ਮੈਬਰਸਿੱਪ ਸੰਤ ਬਾਬਾ ਸੇਵਾ ਸਿੰਘ ਅਤੇ ਤੀਸਰੀ ਮੈਬਰਸਿੱਪ ਬਾਬਾ ਸਰਬਜੋਤ ਸਿੰਘ ਬੇਦੀ, ਉਹਨਾਂ ਤੋ ਬਾਅਦ ਮਨਪ੍ਰੀਤ ਸਿੰਘ ਇਆਲੀ, ਸ: ਇਕਬਾਲ ਸਿੰਘ ਝੂੰਦਾ, ਜਥੇ: ਸੰਤਾ ਸਿੰਘ ਉਮੈਦਪੁੱਰ, ਬੀਬੀ ਸਤਵੰਤ ਕੌਰ ਅਤੇ ਭਾਈ ਮਨਜੀਤ ਸਿੰਘ ਵੱਲੋਂ ਜੈਕਾਰਿਆਂ ਦੀ ਗੂੰਜ ਨਾਲ ਭਰਕੇ ਭਰਤੀ ਦੀ ਸੁਰੂਆਤ ਕੀਤੀ ਗਈ।
ਇਤਿਹਾਸਕ ਇਕਤੱਰਤਾ ਨੂੰ ਸੰਬੋਧਨ ਕਰਦਿਆਂ ਭਰਤੀ ਕਮੇਟੀ ਮੈਬਰਾਂ ਨੇ ਅੱਜ ਦੇ ਦਿਨ ਨੂੰ ਇਤਿਹਾਸਿਕ ਦਿਨ ਕਰਾਰ ਦਿੱਤਾ। ਇਸ ਇਤਿਹਾਸਿਕ ਦਿਨ ਦੇ ਗਵਾਹ ਬਣੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਆਗੂਆਂ, ਵਰਕਰਾਂ, ਪੰਥ ਪ੍ਰਸਤ ਅਤੇ ਪੰਜਾਬ ਹਿਤੈਸ਼ੀ ਲੋਕਾਂ ਨੂੰ ਵਧਾਈ ਦਿੰਦੇ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ, ਅੱਜ ਓਹਨਾ ਨੂੰ ਹੋਰ ਬਲ ਮਿਲਿਆ ਹੈ।
ਭਰਤੀ ਕਮੇਟੀ ਮੈਂਬਰਾਂ ਨੇ ਕਿਹਾ ਕਿ, ਅੱਜ ਦੇ ਵਿਸ਼ਾਲ ਇੱਕਠ ਨੇ ਸਾਬਿਤ ਕੀਤਾ ਕਿ ਹਰ ਸਿੱਖ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਦੁਨਿਆਵੀ ਕਾਨੂੰਨਾਂ ਅਤੇ ਅੜਚਨਾਂ ਤੋਂ ਉਪਰ ਹਨ। ਸੰਗਤ ਦੀ ਭਰਵੀਂ ਇਕਤੱਰਤਾ ਨੇ ਭਰਤੀ ਕਮੇਟੀ ਦੀ ਦ੍ਰਿੜਤਾ ਨੂੰ ਹੋਰ ਮਜ਼ਬੂਤ ਕੀਤਾ ਹੈ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ, ਅਕਾਲੀ ਸੋਚ ਨੂੰ ਸਮਰਪਿਤ ਸੰਗਤ ਦੀ ਆਮਦ ਨੇ ਭਾਈਚਾਰਕ ਏਕਤਾ ਅਤੇ ਸਦਭਾਵਨਾ ਦੀ ਨੀਂਹ ਨੂੰ ਤਕੜਾ ਕੀਤਾ। ਪੰਜਾਬ ਹਿਤੈਸ਼ੀ, ਪੰਥਕ ਅਤੇ ਅਕਾਲੀ ਸੋਚ ਦੇ ਧਾਰਨੀ ਲੋਕਾਂ ਦੇ ਜਜਬਾਤਾਂ ਨੇ ਸਾਡੀ ਉਡਾਣ ਨੂੰ ਹੌਸਲਾ ਬਖਸ਼ਿਆ ਹੈ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਅੱਜ ਅਕਾਲੀ ਲਹਿਰ ਦਾ ਮੁੱਢ ਬੱਝਾ ਹੈ, ਅਕਾਲੀ ਸੋਚ ਦਾ ਤੂਫ਼ਾਨ ਸਿਆਸੀ ਥਰੁੜਤਾ ਨੂੰ ਦੂਰ ਕਰੇਗਾ।
ਹਰ ਵਰਗ ਦੀ ਭਾਗੀਦਾਰੀ ਨੇ ਪੰਜਾਬ ਅਤੇ ਪੰਥ ਦੀ ਨੁਮਾਇਦਾ ਜਮਾਤ ਸ਼੍ਰੋਮਣੀ ਅਕਾਲੀ ਦਿਨ ਦੀ ਪੁਨਰ ਸੁਰਜੀਤੀ ਦੇ ਸੰਕਲਪ ਨੂੰ ਨਾ ਸਿਰਫ ਦੁਹਰਾਇਆ ਸਗੋ ਸੰਕਲਪ ਨੂੰ ਮਜ਼ਬੂਤ ਕਰਨ ਦਾ ਕੰਮ ਕੀਤਾ ਹੈ।
ਭਰਤੀ ਕਮੇਟੀ ਮੈਬਰਾਂ ਨੇ ਕਿਹਾ ਕਿ, ਅੱਜ ਦੇ ਆਪ ਮੁਹਾਰੇ ਇਕੱਠ ਨੇ ਕਈ ਲੋਕਾਂ ਵਲੋ ਉਠਾਏ ਜਾ ਰਹੇ ਬੇ ਬੁਨਿਆਦ ਸਵਾਲਾਂ ਦਾ ਜਵਾਬ ਦਿੱਤਾ ਹੈ। ਅੜਚਨਾਂ ਦਾ ਡਰ ਦਿਖਾਉਣ ਵਾਲੇ ਲੋਕਾਂ ਨੂੰ ਅਪੀਲ ਕਰਦਿਆਂ ਭਰਤੀ ਕਮੇਟੀ ਮੈਬਰਾਂ ਨੇ ਕਿਹਾ ਸਵਾਲ ਚੁੱਕਣ ਵਾਲੇ ਲੋਕ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਫ਼ਸੀਲ ਤੋ ਬਣੀ ਕਮੇਟੀ ਦੀ ਸ਼ਰਨ ਵਿੱਚ ਆਉਣ, ਜਿਸ ਲਈ ਅਸੀ ਮੁੜ ਸੱਦਾ ਭੇਜਦੇ ਹਾਂ ।
ਇਸ ਦੇ ਨਾਲ ਹੀ ਮੁੜ ਆਪਣੇ ਭਰੋਸੇ ਨੂੰ ਪੇਸ਼ ਕਰਦਿਆਂ ਮੈਂਬਰਾਂ ਨੇ ਕਿਹਾ ਕਿ, ਭਰਤੀ ਨਿਰਪੱਖ ਅਤੇ ਬਿਨਾ ਕਿਸੇ ਸਿਆਸੀ ਭੇਦਭਾਵ ਦੇ ਪੂਰੀ ਹੋਏਗੀ। ਕਿਸੇ ਨੂੰ ਵੀ ਬੋਗਸ ਭਰਤੀ ਕਰਨ ਦੀ ਇਜਾਜਤ ਨਹੀਂ ਹੋਵੇਗੀ, ਜੇਕਰ ਕੋਈ ਪਰਚੀ ਗਲਤ ਪਾਈ ਗਈ ਤਾਂ ਤੁਰੰਤ ਪ੍ਰਭਾਵ ਨਾਲ ਰੱਦ ਕੀਤੀ ਜਾਵੇਗੀ।
ਭਰਤੀ ਕਮੇਟੀ ਨੇ ਅੱਜ ਦੇ ਦਿਨ ਨੂੰ ਇਤਿਹਾਸਕ ਤੌਰ ਤੇ ਲਿਖਣ ਵਿੱਚ ਯੋਗਦਾਨ ਪਾਉਣ ਲਈ ਨੌਜਵਾਨਾਂ ਅਤੇ ਬੀਬੀਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਅੱਜ ਦੇ ਦਿਨ ਹਾਜ਼ਰ ਹੋਏ
ਬਜੁਰਗਾਂ ਪ੍ਰਤੀ ਆਪਣਾ ਸਤਿਕਾਰ ਭੇਂਟ ਕਰਦਿਆਂ ਕਿਹਾ ਕਿ ਬਜੁਰਗਾਂ ਨੇ ਆਪਣੇ ਤਜ਼ਰਬੇ ਨਾਲ ਹਮੇਸ਼ਾ ਸੇਧ ਦਿੱਤੀ ਹੈ ਜਿਸ ਓਹ ਹਮੇਸ਼ਾ ਰਿਣੀ ਰਹਿਣਗੇ।
ਆਖਿਰ ਵਿੱਚ ਧੰਨਵਾਦ ਮਤਾ ਪਾਸ ਕਰਦਿਆਂ ਕਿ ਤੁਹਾਡੇ ਇੱਕ ਇਕ ਕਦਮ ਚਲ ਕੇ ਆਇਆ ਦਾ ਧੰਨਵਾਦ, ਹੰਝੂਆਂ ਨਾਲ ਵੀ ਚਰਨ ਧੋ ਕੇ ਧੰਨਵਾਦ ਕਰੀਏ ਓਹ ਵੀ ਤੁਹਾਡੇ ਉਪਰਾਲੇ ਦੇ ਮੁਕਾਬਲੇ ਘੱਟ ਹਨ।