Following an argument with his mother, a son threw a gas cylinder from the third floor; it struck a man standing below on the head, resulting in his death
ਮਾਂ ਨੇ ਲੜ ਕੇ ਪੁੱਤ ਨੇ ਤੀਜੀ ਮੰਜ਼ਿਲ ਤੋਂ ਸੁੱਟਿਆ ਸਿਲੰਡਰ ! ਹੇਠਾਂ ਖੜ੍ਹੇ ਬੰਦੇ ਦੇ ਸਿਰ ‘ਚ ਵੱਜਣ ਕਾਰਨ ਹੋਈ ਮੌਤ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦੱਖਣ-ਪੱਛਮੀ ਦਿੱਲੀ ਦੇ ਬਿੰਦਾਪੁਰ ਇਲਾਕੇ ‘ਚ ਇਕ ਵਿਅਕਤੀ ਅਤੇ ਉਸ ਦੀ ਮਾਂ ਵਿਚਾਲੇ ਝਗੜੇ ਦੌਰਾਨ ਇਮਾਰਤ ਦੀ ਤੀਜੀ ਮੰਜ਼ਲ ਤੋਂ ਸੁੱਟਿਆ ਗਿਆ ਭਰਿਆ ਹੋਇਆ ਐੱਲਪੀਜੀ ਸਿਲੰਡਰ 30 ਸਾਲਾ ਇਕ ਵਿਅਕਤੀ ਦੇ ਸਿਰ ‘ਤੇ ਡਿੱਗ ਗਿਆ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਇਹ ਘਟਨਾ ਸ਼ੁੱਕਰਵਾਰ ਸ਼ਾਮ ਕਰੀਬ 6.30 ਵਜੇ ਤਾਲਾਬ ਵਾਲਾ ਪਾਰਕ ਇਲਾਕੇ ‘ਚ ਵਾਪਰੀ, ਜਦੋਂ ਸਾਹਿਲ ਇਮਾਰਤ ਦੇ ਬਾਹਰ ਖੜ੍ਹਾ ਸੀ। ਪੁਲਸ ਸੂਤਰਾਂ ਅਨੁਸਾਰ, ਤੀਜੀ ਮੰਜ਼ਲ ਦੀ ਬਾਲਕੋਨੀ ਤੋਂ ਅਚਾਨਕ ਸਿਲੰਡਰ ਡਿੱਗਿਆ ਅਤੇ ਸਾਹਿਲ ਦੇ ਸਿਰ ‘ਤੇ ਜਾ ਲੱਗਾ, ਜਿਸ ਨਾਲ ਉਹ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। ਸਥਾਨਕ ਲੋਕ ਉਸ ਨੂੰ ਪਹਿਲੇ ਕੋਲ ਦੇ ਇਕ ਹਸਪਤਾਲ ਲੈ ਗਏ ਅਤੇ ਬਾਅਦ ‘ਚ ਦੀਨ ਦਿਆਲ ਉਪਾਧਿਆਏ (ਡੀਡੀਯੂ) ਹਸਪਤਾਲ ‘ਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਘਟਨਾ ਦੇ ਸਿਲਸਿਲੇ ‘ਚ ਇਮਾਰਤ ਦੇ ਮਾਲਕ ਦੇ ਭਤੀਜੇ ਸ਼ਿਵਮ ਸ਼ਰਮਾ ਨੂੰ ਹਿਰਾਸਤ ‘ਚ ਲਿਆ ਹੈ। ਦੋਸ਼ ਹੈ ਕਿ ਸ਼ਰਮਾ ਨੇ ਆਪਣੀ ਮਾਂ ਨਾਲ ਬਹਿਸ ਦੌਰਾਨ ਬਾਲਕੋਨੀ ਤੋਂ ਸਿਲੰਡਰ ਸੁੱਟਿਆ ਸੀ। ਗੁਆਂਢੀਆਂ ਨੇ ਦਾਅਵਾ ਕੀਤਾ ਕਿ ਸ਼ਰਮਾ ਹਮੇਸ਼ਾ ਸ਼ਰਾਬ ਪੀ ਕੇ ਘਰ ‘ਚ ਹੰਗਾਮਾ ਕਰਦਾ ਸੀ, ਜਿਸ ਦੀ ਸ਼ਿਕਾਇਤ ਇਮਾਰਤ ਦੇ ਮਾਲਕ ਨੂੰ ਵੀ ਕੀਤੀ ਗਈ ਸੀ। ਉਨ੍ਹਾਂ ਦੋਸ਼ ਲਗਾਇਆ ਕਿ ਸ਼ੁੱਕਰਵਾਰ ਸ਼ਾਮ ਸ਼ਰਮਾ ਅਤੇ ਉਸ ਦੀ ਮਾਂ ਵਿਚਾਲੇ ਬਹਿਸ ਹੋਈ, ਜਿਸ ਮਗਰੋਂ ਉਸ ਨੇ ਗੁੱਸੇ ‘ਚ ਆ ਕੇ ਸਿਲੰਡਰ ਹੇਠਾਂ ਸੁੱਟ ਦਿੱਤਾ। ਪੁਲਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਸਿਲੰਡਰ ਜਾਣ ਬੁੱਝ ਕੇ ਸੁੱਟਿਆ ਗਿਆ ਜਾਂ ਝਗੜੇ ਦੌਰਾਨ ਗਲਤੀ ਨਾਲ ਡਿੱਗ ਗਿਆ। ਸਾਹਿਲ ਆਪਣੀ ਪਤਨੀ ਅਤੇ ਇਕ ਸਾਲ ਦੇ ਬੇਟੇ ਨਾਲ ਇਮਾਰਤ ਦੇ ਗਰਾਊਂਡ ਫਲੋਰ ‘ਤੇ ਕਿਰਾਏ ‘ਤੇ ਰਹਿੰਦਾ ਸੀ।

