Monkeys are taking over the Taj Mahal! All efforts by the administration are proving unsuccessful
ਤਾਜ ਮਹਿਲ ‘ਤੇ ਹੁੰਦਾ ਜਾ ਰਿਹੈ ਬਾਂਦਰਾਂ ਦਾ ਕਬਜ਼ਾ ! ਪ੍ਰਸ਼ਾਸਨ ਦੀਆਂ ਤਮਾਮ ਕੋਸ਼ਿਸ਼ਾਂ ਹੋ ਰਹੀਆਂ ਨਾਕਾਮ
ਆਗਰਾ (ਆਵਾਜ਼ਿ ਕੌਮ ਬਿਊਰੋ)- ਦੁਨੀਆ ਦੇ ਸਭ ਤੋਂ ਜ਼ਿਆਦਾ ਦੇਖੇ ਜਾਣ ਵਾਲੇ ਸਮਾਰਕਾਂ ‘ਚੋਂ ਇਕ ਤਾਜ ਮਹਿਲ ਤੇਜ਼ੀ ਨਾਲ ਬਾਂਦਰਾ ਦੇ ਝੁੰਡ ਦੇ ਘੁੰਮਣ ਦੀ ਜਗ੍ਹਾ ਬਣਦਾ ਜਾ ਰਿਹਾ ਹੈ। ਜਿਸ ਨਾਲ ਵਿਦੇਸ਼ੀ ਸੈਲਾਨੀਆਂ ਸਮੇਤ ਟੂਰਿਸਟ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਸਮਾਰਕ ਦੇ ਕੰਪਲੈਕਸ ‘ਚ ਬਾਂਦਰਾਂ ਦੇ ਵੱਡੇ ਝੁੰਡ ਘੁੰਮਦੇ ਹੋਏ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਏ ਹਨ। ਅਧਿਕਾਰੀਆਂ ਦੇ ਵਾਰ-ਵਾਰ ਜਾਨਵਰਾਂ ਨੂੰ ਫੜਨ ਜਾਂ ਦੌੜਾਉਣ ਦੀਆਂ ਕੋਸ਼ਿਸਾਂ ਦੇ ਦਾਅਵਿਆਂ ਦੇ ਬਾਵਜੂਦ ਸਮੱਸਿਆ ਬਣੀ ਹੋਈ ਹੈ। ਸਾਈਟ ਨੂੰ ਮੈਨੇਜ ਕਰਨ ਵਾਲੇ ਡਿਪਾਰਟਮੈਂਟ ਵਿਚਾਲੇ ਤਾਲਮੇਲ ਦੀ ਕਮੀ ਨੇ ਇਸ ਸਮੱਸਿਆ ਨਾਲ ਨਜਿੱਠਣ ਦੀਆਂ ਕੋਸ਼ਿਸ਼ਾਂ ਨੂੰ ਹੋਰ ਮੁਸ਼ਕਲ ਬਣਾ ਦਿੱਤਾ ਹੈ। ਬਾਂਦਰਾ ਦੀ ਵਧਦੀ ਮੌਜੂਦਗੀ ਨੇ ਸੈਲਾਨੀਆਂ ਦੀ ਸੁਰੱਖਿਆ ਅਤੇ ਤਾਜ ਮਹਿਲ ਦੀ ਇੰਟਰਨੈਸ਼ਨਲ ਅਕਸ ‘ਤੇ ਵੀ ਸਵਾਲ ਖੜ੍ਹੇ ਕਰ ਦਿੱਤੇ ਹਨ, ਜੋ ਭਾਰਤ ਦੀ ਵਿਰਾਸਤ ਦਾ ਪ੍ਰਤੀਕ ਅਤੇ ਮੁੱਖ ਸੈਲਾਨੀ ਆਕਰਸ਼ਣ ਹੈ। ਸਤੰਬਰ ਮਹੀਨੇ ਤਾਜਮਹਿਲ ਘੁੰਮਣ ਦੌਰਾਨ ਬਾਂਦਰਾਂ ਦੇ ਕੱਟਣ ਨਾਲ 2 ਸੈਲਾਨੀ ਹਸਪਤਾਲ ‘ਚ ਦਾਖ਼ਲ ਹੋਏ ਸਨ। ਉਨ੍ਹਾਂ ‘ਚੋਂ ਇਕ ਬ੍ਰਾਜ਼ੀਲ ਦਾ 83 ਸਾਲਾ ਟੂਰਿਸਟ ਸੀ, ਜਦੋਂ ਕਿ ਦੂਜਾ ਪੱਛਮੀ ਬੰਗਾਲ ਦਾ ਸੀ।

