Gold worth over Rs 1 crore found in baby’s diaper! Uproar at Karipur airport, entire family arrested
ਜਵਾਕ ਦੇ ਡਾਇਪਰ ‘ਚ 1 ਕਰੋੜ ਤੋਂ ਵੱਧ ਦਾ ਸੋਨਾ ! ਕਰੀਪੁਰ ਏਅਰਪੋਰਟ ‘ਤੇ ਮਚੀ ਹਾਹਾਕਾਰ, ਪੂਰਾ ਟੱਬਰ ਗ੍ਰਿਫ਼ਤਾਰ
ਕੋਝੀਕੋਡ (ਕੇਰਲ) (ਆਵਾਜ਼ਿ ਕੌਮ ਬਿਊਰੋ)- ਕਰੀਪੁਰ ਹਵਾਈ ਅੱਡੇ ‘ਤੇ ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਅੱਠ ਮਹੀਨੇ ਦੇ ਬੱਚੇ ਦੀ ਵਰਤੋਂ ਕਰਕੇ ਕਥਿਤ ਸੋਨੇ ਦੀ ਤਸਕਰੀ ਕਰਨ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਨਾਲ ਬੱਚੇ ਦੇ ਡਾਇਪਲ ਵਿਚ ਲੁਕਾ ਕੇ ਲਿਆਂਦੇ ਲਏ ਸੋਨੇ ਸਣੇ ਕਰੀਬ ₹1 ਕਰੋੜ ਰੁਪਏ ਦਾ ਸੋਨਾ ਜ਼ਬਤ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਇਸ ਘਟਨਾ ਦੀ ਜਾਣਕਾਰੀ ਅਧਿਕਾਰੀਆਂ ਵਲੋਂ ਦਿੱਤੀ ਗਈ। ਡੀਆਰਆਈ ਟੀਮ ਦੀ ਜਾਂਚ ਦੌਰਾਨ ਬੱਚੇ ਦੇ ਡਾਇਪਰ ਵਿੱਚ ਲੁਕਾਇਆ ਹੋਇਆ ਲਗਭਗ ਅੱਧਾ ਕਿਲੋਗ੍ਰਾਮ ਸੋਨਾ ਮਿਲਿਆ, ਜਿਸਦੀ ਕੀਮਤ ਲਗਭਗ ₹50 ਲੱਖ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਬੱਚਾ ਮੰਗਲਵਾਰ ਰਾਤ ਨੂੰ ਰਾਸ ਅਲ ਖੈਮਾਹ ਤੋਂ ਆਪਣੇ ਪਿਤਾ ਅਤੇ ਦੋ ਹੋਰ ਬੱਚਿਆਂ ਨਾਲ ਹਵਾਈ ਅੱਡੇ ‘ਤੇ ਪਹੁੰਚਿਆ ਸੀ। ਇਹ ਪਰਿਵਾਰ ਮਲਪੁਰਮ ਜ਼ਿਲ੍ਹੇ ਦੇ ਪੋਨਾਨੀ ਦਾ ਰਹਿਣ ਵਾਲਾ ਹੈ। ਸੋਨੇ ਦੀ ਤਸਕਰੀ ਦੀ ਕੋਸ਼ਿਸ਼ ਬਾਰੇ ਜਾਣਕਾਰੀ ‘ਤੇ ਕਾਰਵਾਈ ਕਰਦੇ ਹੋਏ ਡੀਆਰਆਈ ਟੀਮ ਨੇ ਪਰਿਵਾਰ ਨੂੰ ਜਾਂਚ ਲਈ ਹਿਰਾਸਤ ਵਿੱਚ ਲੈ ਲਿਆ। ਬਾਅਦ ਦੀ ਇਸ ਮਾਮਲੇ ਦੀ ਮੁੜ ਤੋਂ ਕੀਤੀ ਜਾਣ ਵਾਲੀ ਜਾਂਚ ‘ਚ ਡੀਆਰਆਈ ਨੇ ਉਹ ਸੋਨਾ ਵੀ ਬਰਾਮਦ ਕੀਤਾ, ਜੋ ਉਸ ਦੇ ਪਿਤਾ ਨੇ ਆਪਣੇ ਸਰੀਰ ਨਾਲ ਬੰਨ੍ਹਿਆ ਹੋਇਆ ਸੀ। ਇਸ ਨਾਲ ਜ਼ਬਤ ਕੀਤੇ ਗਏ ਸੋਨੇ ਦੀ ਕੁੱਲ ਕੀਮਤ ਲਗਭਗ 1 ਕਰੋੜ ਰੁਪਏ ਦੱਸੀ ਗਈ ਹੈ। ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਦਾ ਪਤਾ ਲਗਾਉਣ ਲਈ ਵਿਸਥਾਰਤ ਜਾਂਚ ਕੀਤੀ ਜਾ ਰਹੀ ਹੈ ਕਿ ਸੋਨਾ ਕਿੱਥੋਂ ਆਇਆ? ਇਸ ਵਿਚ ਹੋਰ ਕੌਣ-ਕੌਣ ਸ਼ਾਮਲ ਹੈ ਅਤੇ ਇਹ ਕਿਥੇ ਭੇਜਣਾ ਸੀ?

