Gurinderveer Singh Sets New National Record in 100m
ਰਾਂਚੀ ‘ਚ ਗੁਰਿੰਦਰਵੀਰ ਸਿੰਘ ਨੇ ਬਣਾਇਆ 100 ਮੀਟਰ ਦਾ ਨਵਾਂ ਕੌਮੀ ਰਿਕਾਰਡ

23 ਮਈ 2026, ਰਾਂਚੀ – ਭਾਰਤੀ ਐਥਲੈਟਿਕਸ ਲਈ ਰਾਂਚੀ ਵਿੱਚ ਇਤਿਹਾਸਕ ਦਿਨ ਉਸ ਵੇਲੇ ਬਣ ਗਿਆ ਜਦੋਂ ਪੰਜਾਬ ਦੇ Gurindervir Singh ਨੇ 100 ਮੀਟਰ ਦੌੜ ਵਿੱਚ ਨਵਾਂ ਕੌਮੀ ਰਿਕਾਰਡ ਬਣਾ ਦਿੱਤਾ।
ਗੁਰਿੰਦਰਵੀਰ ਸਿੰਘ ਨੇ 10.09 ਸੈਕੰਡ ਵਿੱਚ 100 ਮੀਟਰ ਦੌੜ ਪੂਰੀ ਕਰਕੇ ਨਾ ਸਿਰਫ਼ ਨਵਾਂ ਨੈਸ਼ਨਲ ਰਿਕਾਰਡ ਬਣਾਇਆ, ਸਗੋਂ ਕਾਮਨਵੈਲਥ ਖੇਡਾਂ ਲਈ ਵੀ ਕੁਆਲੀਫਾਈ ਕਰ ਲਿਆ।
ਉਹ ਇਸ ਸੀਜ਼ਨ ਵਿੱਚ ਏਸ਼ੀਆ ਦੇ ਦੂਜੇ ਸਭ ਤੋਂ ਤੇਜ਼ ਦੌੜਾਕ ਵੀ ਬਣ ਗਏ ਹਨ।
ਇਸ ਤੋਂ ਇਲਾਵਾ ਤਾਮਿਲਨਾਡੂ ਦੇ Vishal ਨੇ ਵੀ 400 ਮੀਟਰ ਦੌੜ 44.98 ਸੈਕੰਡ ਵਿੱਚ ਪੂਰੀ ਕਰਕੇ ਨਵਾਂ ਕੌਮੀ ਰਿਕਾਰਡ ਆਪਣੇ ਨਾਮ ਕੀਤਾ।
ਦੋਵਾਂ ਖਿਡਾਰੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ਨਾਲ ਭਾਰਤੀ ਐਥਲੈਟਿਕਸ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
