Gurmat Samagam dedicated to the 350th anniversary to be held from October 20 to November 1 under the guidance of Sant Charanjeet Singh Jassowal.
ਗੁਰਦੁਆਰਾ ਸਹੀਦਾਂ ਬੱਬਰਾਂ ਦੇ ਹਾਈ ਕੋਰਟ ਜੱਸੋਵਾਲ ਵਿਖੇ 350 ਸਾਲਾ ਸ਼ਤਾਬਦੀ ਨੂੰ ਸਮਰਪਿਤ ਗੁਰਮਤਿ ਸਮਾਗਮ 20 ਅਕਤੂਬਰ ਤੋਂ 1 ਨਵੰਬਰ ਤੱਕ ਸੰਤ ਚਰਨਜੀਤ ਸਿੰਘ ਜੱਸੋਵਾਲ

ਗੁਰਮਤਿ ਸਮਾਗਮ ਸੰਬੰਧੀ ਹੋਈ ਮੀਟਿੰਗ ਸੰਗਤਾਂ ਤਨ-ਮਨ ਧਨ ਨਾਲ ਸੇਵਾ ਕਰਕੇ ਜੀਵਨ ਸਫਲ ਬਣਾਓ 13 ਦਿਨ ਚੱਲੇਗਾ ਸਮਾਗਮ
ਜੰਡਿਆਲਾ ਗੁਰੂ 6 ਅਕਤੂਬਰ ( ਕੁਲਵੰਤ ਸਿੰਘ ਵਿਰਦੀ ) ਅੱਜ ਦਮਦਮੀ ਟਕਸਾਲ ਦੇ ਬੁਲਾਰੇ,ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਅਤੇ ਅੰਤਰਰਾਸ਼ਟਰੀ ਮੁੱਖ ਬੁਲਾਰੇ ਇੰਟਰਨੈਸ਼ਨਲ ਪੰਥਕ ਦਲ ਸੰਤ ਚਰਨਜੀਤ ਸਿੰਘ ਜੱਸੋਵਾਲ ਜੀ ਨੇ ਗੱਲਬਾਤ ਕਰਦਿਆ ਹੋਇਆ ਦੱਸਿਆ ਕਿ ਸਿੱਖਾਂ ਦੇ ਨੌਵੇਂ ਗੁਰੂ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ , ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਤੇ ਮਾਤਾ ਸਾਹਿਬ ਕੌਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ 1 ਨਵੰਬਰ 2025, ਦਿਨ ਸ਼ਨੀਵਾਰ ਨੂੰ ਗੁਰਦੁਆਰਾ ਸ਼ਹੀਦਾਂ, ਪਿੰਡ ਜੱਸੋਵਾਲ ਬੱਬਰਾਂ ਦੇ ਹਾਈ ਕੋਰਟ ਵਿਖੇ ਇਲਾਕਾ ਨਿਵਾਸੀ ਸੰਗਤਾਂ ਅਤੇ ਦੇਸ ਵਿਦੇਸ ਵਿੱਚ ਵੱਸਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਰਾਂ ਇਸ ਵਾਰ ਵੀ ਬੜੀ ਸ਼ਰਧਾ ਭਾਵਨਾ ਤੇ ਪਿਆਰ ਨਾਲ 29ਵਾਂ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਇਹ ਸਮਾਗਮ 13 ਦਿਨ ਚੱਲੇਗਾ ! ਜਿਸ ਵਿੱਚ ਪੁਰਬਾਂ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਪਹਿਲੀ ਲੜੀ ਦੀ ਆਰੰਭਤਾ 20 ਅਕਤੂਬਰ,ਦਿਨ ਸੋਮਵਾਰ ਨੂੰ ਸਵੇਰੇ 10 ਵਜੇ ਹੋਵੇਗੀ ਅਤੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੀ ਲੜੀ ਦੀ ਸਮਾਪਤੀ 1 ਨਵੰਬਰ, ਦਿਨ ਸ਼ਨੀਵਾਰ, ਸਵੇਰੇ 9 ਵਜੇ ਹੋਵੇਗੀ ਅਤੇ ਉਪਰੰਤ ਭਾਰੀ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਪੰਥ ਦੇ ਮਹਾਨ ਰਾਗੀ ਢਾਡੀ, ਪ੍ਰਚਾਰਕ, ਸੰਤ ਮਹਾਂਪੁਰਖ, ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜੀ,ਸਿੱਖ ਜਥੇਬੰਦੀਆਂ ਦੇ ਆਗੂ ਸਹਿਬਾਨ ਸੰਗਤਾਂ ਦੇ ਸਨਮੁੱਖ ਹੋਣਗੇ ਸਮੂਹ ਸੰਗਤਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਸੰਗਤਾਂ ਤਨ-ਮਨ ਧਨ ਨਾਲ ਸੇਵਾ ਕਰਕੇ ਆਪਣੇ ਜੀਵਨ ਅਤੇ ਕਿਰਤ ਕਮਾਈ ਨੂੰ ਸਫਲ ਬਣਾਓ ! ਅੱਗੇ ਸੰਤ ਚਰਨਜੀਤ ਸਿੰਘ ਜੱਸੋਵਾਲ ਜੀ ਨੇ ਕਿਹਾ ਕਿ ਸਮਾਗਮ ਵਿੱਚ ਪਹੁੰਚੀਆਂ ਸੰਗਤਾਂ ਨੂੰ ਗੁਰੂ ਸਾਹਿਬ ਜੀ ਦੇ ਅਤੁੱਟ ਲੰਗਰ ਛਕਾਏ ਜਾਣਗੇ ਅਤੇ ਚਾਹ ਪਕੌੜਿਆਂ ਦੇ ਲੰਗਰ ਵੀ ਅਤੁੱਟ ਵਰਤਣਗੇ । ਸਮੂਹ ਸੰਗਤਾਂ ਹਾਜ਼ਰੀਆਂ ਭਰਕੇ ਲਾਹਾ ਪ੍ਰਾਪਤ ਕਰੋ ! ਇਨਾਂ ਸਮਾਗਮਾਂ ਦੀ ਹੋਰ ਜਾਣਕਾਰੀ ਲੈਣ ਲਈ ਅਤੇ ਸਮਾਗਮਾ ਚ ਸੇਵਾ ਕਰਨ ਲਈ ਇਨਾਂ ਨੰਬਰਾਂ 98141 -27470 , 84278-66404 , 73408-35137 ਤੇ ਸੰਪਰਕ ਕੀਤਾ ਜਾ ਸਕਦਾ ਹੈ !
