Guru Tegh Bahadur Ji 350th Shaheedi: Damdami Taksal Starts Grand Guru Ka Langar at Gurdwara Sis Ganj Sahib – Continuous Langar 21-25 Nov, Rakab Ganj Sahib on 26th

ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸਮਾਗਮ: ਦਮਦਮੀ ਟਕਸਾਲ ਨੇ ਸੀਸ ਗੰਜ ਸਾਹਿਬ ਵਿਖੇ ਮਹਾਨ ਗੁਰੂ ਕੇ ਲੰਗਰ ਸ਼ੁਰੂ ਕੀਤੇ – 21 ਤੋਂ 25 ਨਵੰਬਰ ਤੱਕ ਲਗਾਤਾਰ ਲੰਗਰ, 26 ਨੂੰ ਰਕਾਬ ਗੰਜ ਸਾਹਿਬ ਵਿਖੇ

21 ਨਵੰਬਰ 2025, ਦਿੱਲੀ – “ਹਿੰਦ ਦੀ ਚਾਦਰ” ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਤੇ ਭਾਈ ਦਿਆਲ ਦਾਸ ਜੀ ਦੀ 350 ਸਾਲਾ ਮਹਾਨ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਜਥੇਬੰਦੀ ਦਮਦਮੀ ਟਕਸਾਲ ਮਹਿਰਵਾਨ (ਮੁਖੀ ਬਾਬਾ ਹਰਨਾਮ ਸਿੰਘ ਖਾਲਸਾ) ਵੱਲੋਂ ਅੱਜ ਤੋਂ ਗੁਰਦੁਆਰਾ ਸ੍ਰੀ ਸੀਸ ਗੰਜ ਸਾਹਿਬ (ਚਾਂਦਨੀ ਚੌਕ, ਦਿੱਲੀ) ਵਿਖੇ ਮਹਾਨ ਗੁਰੂ ਕੇ ਲੰਗਰ ਦੀ ਸੇਵਾ ਸ਼ੁਰੂ ਕੀਤੀ ਗਈ ਹੈ।

ਇਹ ਲੰਗਰ 21 ਤੋਂ 25 ਨਵੰਬਰ 2025 ਤੱਕ ਲਗਾਤਾਰ ਚੱਲਣਗੇ। ਉਪਰੰਤ 26 ਨਵੰਬਰ ਨੂੰ ਗੁਰਦੁਆਰਾ ਸ੍ਰੀ ਰਕਾਬ ਗੰਜ ਸਾਹਿਬ ਜੀ (ਸੰਸਦ ਮਾਰਗ, ਨਵੀਂ ਦਿੱਲੀ) ਵਿਖੇ ਵੀ ਗੁਰੂ ਸਾਹਿਬ ਦੀ ਅਪਾਰ ਕਿਰਪਾ ਨਾਲ ਲੰਗਰਾਂ ਦੀਆਂ ਸੇਵਾਵਾਂ ਕੀਤੀਆਂ ਜਾਣਗੀਆਂ।

ਟਕਸਾਲ ਦੇ ਸੇਵਾਦਾਰਾਂ ਨੇ ਦੱਸਿਆ ਕਿ ਲੱਖਾਂ ਸੰਗਤ ਨੂੰ ਪ੍ਰਸ਼ਾਦਾ ਛਕਾਉਣ ਦਾ ਪਲੈਨ ਹੈ ਤੇ ਸਾਰੀਆਂ ਸੇਵਾਵਾਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਹੀ ਕੀਤੀਆਂ ਜਾ ਰਹੀਆਂ ਹਨ। ਸੰਗਤ ਨੂੰ ਅਪੀਲ ਕੀਤੀ ਗਈ ਹੈ ਕਿ ਵੱਧ ਤੋਂ ਵੱਧ ਗੁਰੂ ਕੇ ਲੰਗਰ ਵਿੱਚ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀ 350ਵੀਂ ਸ਼ਹੀਦੀ ਦੇ ਪਵਿੱਤਰ ਮੌਕੇ ਨੂੰ ਯਾਦਗਾਰ ਬਣਾਇਆ ਜਾਵੇ।