High Court issues notice to Salman Khan in ‘Kala Hiran’ film case
‘ਕਾਲਾ ਹਿਰਨ’ ਫਿਲਮ ਦੇ ਮਾਮਲੇ ’ਚ ਹਾਈ ਕੋਰਟ ਵੱਲੋਂ ਸਲਮਾਨ ਖਾਨ ਨੂੰ ਨੋਟਿਸ
ਨਵੀਂ ਦਿੱਲੀ, (ਆਵਾਜ਼ਿ ਕੌਮ ਬਿਊਰੋ)-ਦਿੱਲੀ ਹਾਈ ਕੋਰਟ ਨੇ ‘ਕਾਲਾ ਹਿਰਨ : ਦਿ ਬੈਟਲ ਫਾਰ ਲੀਗਲ’ ਫਿਲਮ ਦੇ ਨਿਰਮਾਤਾਵਾਂ ਵੱਲੋਂ ਦਾਇਰ ਪਟੀਸ਼ਨ ’ਤੇ ਸਲਮਾਨ ਖਾਨ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗਿਆ ਹੈ। ਜਸਟਿਸ ਅਨੂਪ ਜੈਰਾਮ ਭੰਭਾਨੀ ਨੇ ਨਿਰਮਾਤਾਵਾਂ ਦੀ ਅਰਜ਼ੀ ’ਤੇ ਇਹ ਨੋਟਿਸ ਜਾਰੀ ਕੀਤਾ। ਨਿਰਮਾਤਾਵਾਂ ਨੇ ਦਲੀਲ ਦਿੱਤੀ ਕਿ ਅਦਾਕਾਰ ਵੱਲੋਂ ਦਾਇਰ ਕੀਤੀ ਗਈ ਪਿਛਲੀ ਪਟੀਸ਼ਨ ਦੇ ਹਿੱਸੇ ਵਜੋਂ ਹਾਈ ਕੋਰਟ ਦੇ ਸਾਹਮਣੇ ਇਸੇ ਤਰ੍ਹਾਂ ਦੇ ਵਿਵਾਦ ਨਾਲ ਸਬੰਧਤ ਮਾਮਲਾ ਪਹਿਲਾਂ ਹੀ ਵਿਚਾਰ ਅਧੀਨ ਹੈ। ਸਲਮਾਨ ਖਾਨ ਨੇ ਫਿਲਮ ਦੀ ਰਿਲੀਜ਼ ’ਤੇ ਰੋਕ ਲਾਉਣ ਦੀ ਬੇਨਤੀ ਕੀਤੀ ਹੈ ਜੋ ਕਥਿਤ ਤੌਰ ’ਤੇ ਉਨ੍ਹਾਂ ’ਤੇ ਆਧਾਰਿਤ ਹੈ। ਇਸ ਤੋਂ ਪਹਿਲਾਂ 27 ਜੁਲਾਈ ਨੂੰ ਇਕ ਸਿੰਗਲ ਬੈਂਚ ਨੇ ਸਲਮਾਨ ਦੇ ਇਤਰਾਜ਼ ਤੋਂ ਬਾਅਦ ਅਾਨਲਾਈਨ ਪਲੇਟਫਾਰਮਾਂ ਤੋਂ ਫਿਲਮ ਦੇ ਟੀਜ਼ਰ ਤੇ ਹੋਰ ਸਬੰਧਤ ਪੋਸਟਾਂ ਨੂੰ ਹਟਾਉਣ ਲਈ ਅੰਤਰਿਮ ਹੁਕਮ ਜਾਰੀ ਕੀਤਾ ਸੀ।

