Himachal Police Stops Delhi Police Vehicle – 20 Jawans Arrested in Shimla

Himachal Police Stops Delhi Police Vehicle – 20 Delhi Cops Arrested in Shimla

ਹਿਮਾਚਲ ਪੁਲਿਸ ਨੇ ਰੋਕੀ ਦਿੱਲੀ ਪੁਲਿਸ ਦੀ ਗੱਡੀ – ਸ਼ਿਮਲਾ ‘ਚ 20 ਜਵਾਨ ਕੀਤੇ ਗ੍ਰਿਫ਼ਤਾਰ

25 ਫ਼ਰਵਰੀ 2026, ਸ਼ਿਮਲਾ – ਸ਼ਿਮਲਾ ਵਿੱਚ ਹਿਮਾਚਲ ਪੁਲਿਸ ਨੇ ਦਿੱਲੀ ਪੁਲਿਸ ਦੀ ਇੱਕ ਗੱਡੀ ਰੋਕ ਕੇ ਉਸ ਵਿੱਚ ਸਵਾਰ 20 ਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦਿੱਲੀ ਪੁਲਿਸ ਤਿੰਨ ਵਿਅਕਤੀਆਂ ਨੂੰ ਬਗੈਰ ਸਹੀ ਕਾਨੂੰਨੀ ਪ੍ਰਕਿਰਿਆ ਤੋਂ ਗ੍ਰਿਫ਼ਤਾਰ ਕਰਨ ਜਾ ਰਹੀ ਸੀ। ਗੱਡੀ ਤਿੰਨ ਦਿਨਾਂ ਤੋਂ ਹਿਮਾਚਲ ਵਿੱਚ ਘੁੰਮ ਰਹੀ ਸੀ।

ਦਿੱਲੀ ਪੁਲਿਸ ਨੇ ਕਾਰਵਾਈ ਨੂੰ ਗੈਰ-ਕਾਨੂੰਨੀ ਅਤੇ ਗਲਤ ਦੱਸਿਆ ਹੈ। ਹਿਮਾਚਲ ਪੁਲਿਸ ਨੇ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ। ਕੁਲਦੀਪ ਰਾਠੌਰ ਨੇ ਕਿਹਾ ਕਿ ਦਿੱਲੀ ਪੁਲਿਸ ਬਿਨਾਂ ਵਾਰੰਟ ਹਿਮਾਚਲ ਸਦਨ ਪਹੁੰਚੀ ਸੀ ਅਤੇ ਇਹ ਕਾਰਵਾਈ ਗੈਰ-ਕਾਨੂੰਨੀ ਸੀ। ਇਹ ਘਟਨਾ ਦਿੱਲੀ ਵਿੱਚ ਹੋਏ AI ਸਮਿਟ ਦੌਰਾਨ ਪ੍ਰਦਰਸ਼ਨ ਮਾਮਲੇ ਨਾਲ ਜੁੜੀ ਹੋਈ ਹੈ।

ਇਸ ਨਾਲ ਦੋ ਸੂਬਿਆਂ ਦੀ ਪੁਲਿਸ ਵਿਚਕਾਰ ਤਣਾਅ ਵਧ ਗਿਆ ਹੈ ਅਤੇ ਵੱਖ-ਵੱਖ ਪੱਖਾਂ ਵੱਲੋਂ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ।