In Patiala jail, Sandeep Singh Sunny attacks ex-DSP with rod; Inderjit Singh and Gurbachan Singh injured.

ਪਟਿਆਲਾ ਜੇਲ੍ਹ ‘ਚ ਸੰਦੀਪ ਸਿੰਘ ਸੰਨੀ ਨੇ ਸਾਬਕਾ DSP ‘ਤੇ ਰਾਡ ਨਾਲ ਹਮਲਾ, ਇੰਦਰਜੀਤ ਸਿੰਘ ਤੇ ਗੁਰਬਚਨ ਸਿੰਘ ਜ਼ਖ਼ਮੀ

ਪਟਿਆਲਾ, 10 ਸਤੰਬਰ 2025 ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਅੱਜ ਦੁਪਹਿਰ 12 ਵਜੇ ਦੇ ਕਰੀਬ ਇੱਕ ਗੰਭੀਰ ਘਟਨਾ ਸਾਹਮਣੇ ਆਈ। ਹਵਾਲਾਤੀ ਸੰਦੀਪ ਸਿੰਘ ਸੰਨੀ, ਜੋ ਸੂਰੀ ਕਤਲ ਕਾਂਡ ਮਾਮਲੇ ‘ਚ ਸਜ਼ਾ ਕੱਟ ਰਿਹਾ ਹੈ, ਨੇ ਸਾਬਕਾ DSP ਗੁਰਬਚਨ ਸਿੰਘ ‘ਤੇ ਰਾਡ ਨਾਲ ਜਾਨਲੇਵਾ ਹਮਲਾ ਕੀਤਾ। ਇਸ ਹਮਲੇ ‘ਚ ਸਾਬਕਾ ਇੰਸਪੈਕਟਰ ਇੰਦਰਜੀਤ ਸਿੰਘ ਵੀ ਜ਼ਖ਼ਮੀ ਹੋਇਆ।

ਜ਼ਖ਼ਮੀ ਅਧਿਕਾਰੀਆਂ ਨੂੰ ਤੁਰੰਤ ਰਜਿੰਦਰਾ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਸਾਬਕਾ DSP ਗੁਰਬਚਨ ਸਿੰਘ ਜ਼ੇਰੇ ਇਲਾਜ ਹੈ। ਸਾਬਕਾ DSP ਤੇ ਇੰਸਪੈਕਟਰ ਇਸ ਵੇਲੇ CBI ਦੇ ਇੱਕ ਕੇਸ ‘ਚ ਸਜ਼ਾ ਕੱਟ ਰਹੇ ਸਨ। ਸੰਦੀਪ ਸੰਨੀ, ਜੋ ਸੂਰੀ ਕਤਲ ਕਾਂਡ ਦੇ ਮੁਲਜ਼ਮ ਵਜੋਂ ਜੇਲ੍ਹ ‘ਚ ਬੰਦ ਹੈ, ਵਿਰੁੱਧ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਇਸ ਘਟਨਾ ਨੇ ਜੇਲ੍ਹ ਸੁਰੱਖਿਆ ‘ਤੇ ਸਵਾਲ ਉਠਾਏ ਹਨ।