India’s External Debt Rises to $762.8 Billion, Says RBI
“ਭਾਰਤ ਦਾ ਵਿਦੇਸ਼ੀ ਕਰਜ਼ਾ 762.8 ਅਰਬ ਡਾਲਰ ‘ਤੇ ਪਹੁੰਚਿਆ:RBI

ਨਵੀਂ ਦਿੱਲੀ, 30 ਜੂਨ 2026 – ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਤਾਜ਼ਾ ਅੰਕੜਿਆਂ ਅਨੁਸਾਰ ਮਾਰਚ 2026 ਦੇ ਅੰਤ ਤੱਕ ਭਾਰਤ ਦਾ ਕੁੱਲ ਵਿਦੇਸ਼ੀ ਕਰਜ਼ਾ ਵੱਧ ਕੇ 762.8 ਅਰਬ ਅਮਰੀਕੀ ਡਾਲਰ (ਲਗਭਗ 72.15 ਲੱਖ ਕਰੋੜ ਰੁਪਏ) ਹੋ ਗਿਆ ਹੈ। ਇਹ ਮਾਰਚ 2025 ਦੇ ਮੁਕਾਬਲੇ 26.3 ਅਰਬ ਡਾਲਰ ਦਾ ਵਾਧਾ ਦਰਸਾਉਂਦਾ ਹੈ।
RBI ਨੇ ਦੱਸਿਆ ਕਿ ਇਸ ਵਾਧੇ ਵਿੱਚ ਅਮਰੀਕੀ ਡਾਲਰ ਦੀ ਮਜ਼ਬੂਤੀ ਕਾਰਨ 24.6 ਅਰਬ ਡਾਲਰ ਦੇ Valuation Effect ਦਾ ਵੀ ਯੋਗਦਾਨ ਰਿਹਾ। ਇਸ ਦੇ ਨਾਲ ਹੀ ਦੇਸ਼ ਦੇ ਵਿਦੇਸ਼ੀ ਕਰਜ਼ੇ ਅਤੇ ਕੁੱਲ ਘਰੇਲੂ ਉਤਪਾਦ (GDP) ਦਾ ਅਨੁਪਾਤ ਵੀ 19.8 ਫੀਸਦੀ ਤੋਂ ਵੱਧ ਕੇ 20.8 ਫੀਸਦੀ ਹੋ ਗਿਆ ਹੈ।
ਅੰਕੜਿਆਂ ਮੁਤਾਬਕ, ਭਾਰਤ ਦਾ ਦੀਰਘਕਾਲੀਨ (Long-term) ਵਿਦੇਸ਼ੀ ਕਰਜ਼ਾ 613.5 ਅਰਬ ਡਾਲਰ ਰਿਹਾ, ਜਦਕਿ ਛੋਟੀ ਮਿਆਦ (Short-term) ਦੇ ਕਰਜ਼ੇ ਦੀ ਹਿੱਸੇਦਾਰੀ 19.6 ਫੀਸਦੀ ਤੱਕ ਪਹੁੰਚ ਗਈ ਹੈ।
ਵਿਦੇਸ਼ੀ ਕਰਜ਼ੇ ਵਿੱਚ ਸਭ ਤੋਂ ਵੱਡਾ ਹਿੱਸਾ ਅਮਰੀਕੀ ਡਾਲਰ ਅਧਾਰਿਤ ਕਰਜ਼ੇ ਦਾ ਹੈ, ਜੋ ਕੁੱਲ ਕਰਜ਼ੇ ਦਾ 55.5 ਫੀਸਦੀ ਬਣਦਾ ਹੈ। ਇਸ ਦੇ ਨਾਲ ਹੀ ਗੈਰ-ਸਰਕਾਰੀ (Non-Government) ਕਰਜ਼ੇ ਵਿੱਚ ਵਾਧਾ ਦਰਜ ਕੀਤਾ ਗਿਆ ਹੈ, ਜਦਕਿ ਸਰਕਾਰੀ ਵਿਦੇਸ਼ੀ ਕਰਜ਼ੇ ਵਿੱਚ ਕੁਝ ਕਮੀ ਆਈ ਹੈ।
