Ind vs Pak Match: 175 ਦੌੜਾਂ ਦੇ ਟੀਚੇ ‘ਤੇ ਪਾਕਿ ਟੀਮ ਲੰਗੜੀ – 39 ‘ਤੇ 4 ਆਊਟ

15 ਫਰਵਰੀ 2026 – ਭਾਰਤ ਅਤੇ ਪਾਕਿਸਤਾਨ ਵਿਚਕਾਰ ਤਣਾਅ ਭਰੇ ਮੈਚ ਵਿੱਚ ਪਾਕਿ ਟੀਮ ਨੂੰ ਵੱਡਾ ਝਟਕਾ ਲੱਗਾ ਹੈ। ਭਾਰਤ ਵੱਲੋਂ ਦਿੱਤੇ 175 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ ਉਤਰੀ ਪਾਕਿ ਟੀਮ ਸਿਰਫ਼ 34 ਦੌੜਾਂ ‘ਤੇ 4 ਵਿਕਟਾਂ ਗੁਆ ਚੁੱਕੀ ਹੈ। ਸ਼ੁਰੂਆਤੀ ਓਵਰਾਂ ਵਿੱਚ ਹੀ ਭਾਰਤੀ ਬਾਲਰਾਂ ਨੇ ਪਾਕਿ ਟੌਪ ਆਰਡਰ ਨੂੰ ਢਾਹ ਲਾਈ ਹੈ।
ਸਾਹਿਬਜ਼ਾਦਾ ਫਰਹਾਨ 0, ਸੈਮ ਅਯੂਬ 6 ਅਤੇ ਕਪਤਾਨ ਸਲਮਾਨ ਅਲੀ 4 ਦੌੜਾਂ ਬਣਾ ਕੇ ਪੈਵੇਲੀਅਨ ਵਾਪਸ ਲੌਟ ਗਏ। ਜਸਪ੍ਰੀਤ ਬੁਮਰਾਹ ਨੇ ਸ਼ਾਨਦਾਰ ਬਾਲਿੰਗ ਕਰਦਿਆਂ 2 ਵਿਕਟਾਂ ਝਟਕੀਆਂ ਜਦਕਿ ਹਾਰਦਿਕ ਪਾਂਡਿਆ ਅਤੇ ਅਕਸਰ ਪਟੇਲ ਨੇ ਇੱਕ-ਇੱਕ ਵਿਕਟ ਲੈ ਕੇ ਪਾਕਿ ਟੀਮ ‘ਤੇ ਦਬਾਅ ਬਣਾਇਆ। ਪਾਕਿ ਟੀਮ ਦੀ ਬੱਲੇਬਾਜ਼ੀ ਲੰਗੜੀ ਹੋ ਗਈ ਹੈ ਅਤੇ ਮੈਚ ਵਿੱਚ ਭਾਰਤ ਦੀ ਜਿੱਤ ਦੀ ਸੰਭਾਵਨਾ ਬਹੁਤ ਵਧ ਗਈ ਹੈ।
ਮੈਚ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 174 ਦੌੜਾਂ ਬਣਾਈਆਂ ਸਨ ਜਿਸ ਵਿੱਚ ਵਿਰਾਟ ਕੋਹਲੀ ਅਤੇ ਸੂਰਿਆਕੁਮਾਰ ਯਾਦਵ ਨੇ ਅਹਿਮ ਯੋਗਦਾਨ ਪਾਇਆ। ਪਾਕਿ ਬਾਲਰਾਂ ਨੇ ਚੰਗੀ ਬਾਲਿੰਗ ਕੀਤੀ ਪਰ ਭਾਰਤੀ ਬੱਲੇਬਾਜ਼ਾਂ ਨੇ ਆਖਰੀ ਓਵਰਾਂ ਵਿੱਚ ਰੌਲਾ ਪਾਇਆ। ਹੁਣ ਪਾਕਿ ਨੂੰ ਜਿੱਤ ਲਈ ਵੱਡੇ ਟਾਰਗੈਟ ਨੂੰ ਹਾਸਲ ਕਰਨ ਲਈ ਮਿਡਲ ਆਰਡਰ ਤੋਂ ਬਹੁਤ ਵੱਡੀ ਪਾਰੀ ਦੀ ਲੋੜ ਹੈ।

