Indian Navy sailor falls into ‘honey trap’! Pakistani female spy…
‘ਹਨੀਟ੍ਰੈਪ’ ਫ਼ਸਿਆ Indian Navy ਦਾ ਜਵਾਨ ! ਪਾਕਿਸਤਾਨੀ ਮਹਿਲਾ ਜਾਸੂਸ ਨੇ…
Mumbai, (ਆਵਾਜ਼ਿ ਕੌਮ ਬਿਊਰੋ)-ਭਾਰਤੀ ਸਮੁੰਦਰੀ ਫੌਜ ਦੇ ਇਕ ਜਵਾਨ ਨੂੰ ਪਾਕਿਸਤਾਨੀ ਜਾਸੂਸ ਨੂੰ ਖੁਫੀਆ ਜਾਣਕਾਰੀ ਭੇਜਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਭਾਰਤ ਵਿਰੋਧੀ ਅਨਸਰਾਂ ਨੇ ਸੋਸ਼ਲ ਮੀਡੀਆ ’ਤੇ ‘ਹਨੀਟ੍ਰੈਪ’ (ਮੋਹਪਾਸ਼ ’ਚ ਫਸਾਉਣ) ਰਾਹੀਂ ਜਵਾਨ ਨੂੰ ਜਾਲ ’ਚ ਫਸਾਇਆ। ਆਂਧਰਾ ਪ੍ਰਦੇਸ਼ ਪੁਲਸ ਦੇ ਕਾਊਂਟਰ ਇੰਟੈਲੀਜੈਂਸ (ਸੀ. ਆਈ.) ਸੈੱਲ ਨੇ ਪ੍ਰਦੀਪ ਮੁਖਰਜੀ (31) ਨੂੰ ਕੋਇੰਬਟੂਰ ਸਥਿਤ ਸਮੁੰਦਰੀ ਫੌਜ ਦੇ ਲੀਡਰਸ਼ਿਪ ਸਿਖਲਾਈ ਕੇਂਦਰ ‘ਆਈ. ਐੱਨ. ਐੱਸ. ਅਗਰਣੀ’ ਤੋਂ ਗ੍ਰਿਫ਼ਤਾਰ ਕੀਤਾ। ਪੱਛਮੀ ਬੰਗਾਲ ਨਿਵਾਸੀ ਮੁਖਰਜੀ 2014 ’ਚ ਸਮੁੰਦਰੀ ਫੌਜ ’ਚ ਸੇਲਰ ਵਜੋਂ ਸ਼ਾਮਲ ਹੋਇਆ ਸੀ ਅਤੇ ਉਹ ਵਿਸ਼ਾਖਾਪਟਨਮ ਸਥਿਤ ਸਮੁੰਦਰੀ ਫੌਜ ਦੀ ਪੂਰਬੀ ਕਮਾਨ ’ਚ ਤਾਇਨਾਤ ਸੀ। ਗ੍ਰਿਫ਼ਤਾਰੀ ਦੇ ਸਮੇਂ ਉਹ ਮੈਨੇਜਮੈਂਟ ਡਿਵੈੱਲਪਮੈਂਟ ਕੋਰਸ ’ਚ ਭਾਗ ਲੈ ਰਿਹਾ ਸੀ। ਅਜਿਹੀ ਜਾਣਕਾਰੀ ਹੈ ਕਿ ਪਾਕਿਸਤਾਨ ਦੀ ਇਕ ਮਹਿਲਾ ਜਾਸੂਸ ਨੇ ਕੁਝ ਮਹੀਨੇ ਪਹਿਲਾਂ ਸੋਸ਼ਲ ਮੀਡੀਆ ਰਾਹੀਂ ਮੁਖਰਜੀ ਨਾਲ ਸੰਪਰਕ ਕੀਤਾ ਸੀ। ਸਮੇਂ ਦੇ ਨਾਲ ਉਸ ਔਰਤ ਨੇ ਆਨਲਾਈਨ ਹੋਈ ਇਸ ਜਾਣ-ਪਛਾਣ ਦੀ ਵਰਤੋਂ ਕਰ ਕੇ ਵਿਸ਼ਾਖਾਪਟਨਮ ਨੇਵਲ ਬੇਸ ਨਾਲ ਸਬੰਧਤ ਰਣਨੀਤਕ ਨੇਵਲ ਐਸੈੱਟਸ, ਬੇੜੇ ਦੀਆਂ ਸਰਗਰਮੀਆਂ ਅਤੇ ਸੰਚਾਲਨ ਪ੍ਰਬੰਧਾਂ ਨਾਲ ਸਬੰਧਤ ਸੰਵੇਦਨਸ਼ੀਲ ਜਾਣਕਾਰੀ ਪ੍ਰਾਪਤ ਕੀਤੀ।

