20 ਸਾਲ ਬਾਅਦ ਟੈਸਟ ਕ੍ਰਿਕਟ ‘ਚ ਹਾਰੀ ਭਾਰਤੀ ਮਹਿਲਾ ਟੀਮ – ਆਸਟ੍ਰੇਲੀਆ ਨੇ 10 ਵਿਕਟਾਂ ਨਾਲ ਜਿੱਤਿਆ

08 ਮਾਰਚ 2026, ਪਰਥ – ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਟੈਸਟ ਕ੍ਰਿਕਟ ਵਿੱਚ 20 ਸਾਲ ਬਾਅਦ ਹਾਰ ਮਿਲੀ ਹੈ। ਆਸਟ੍ਰੇਲੀਆ ਨੇ ਪਰਥ ਵਿੱਚ ਖੇਡੇ ਗਏ ਇਕਲੌਤੇ ਟੈਸਟ ਮੈਚ ਵਿੱਚ ਭਾਰਤ ਨੂੰ 10 ਵਿਕਟਾਂ ਨਾਲ ਹਰਾਇਆ ਹੈ। ਇਹ ਮੈਚ ਆਸਟ੍ਰੇਲੀਆ ਦੀ ਕਪਤਾਨ ਏਲਿਸਾ ਹੀਲੀ ਦਾ ਆਖਰੀ ਟੈਸਟ ਮੈਚ ਸੀ ਜਿਸ ਨੂੰ ਉਨ੍ਹਾਂ ਨੇ ਜਿੱਤ ਨਾਲ ਅਲਵਿਦਾ ਕਿਹਾ ਹੈ।
ਪਹਿਲੀ ਪਾਰੀ ਵਿੱਚ ਭਾਰਤ ਨੇ 198 ਦੌੜਾਂ ਬਣਾਈਆਂ ਜਦਕਿ ਆਸਟ੍ਰੇਲੀਆ ਨੇ 323 ਦੌੜਾਂ ਬਣਾ ਕੇ ਵੱਡੀ ਲੀਡ ਲਈ। ਦੂਜੀ ਪਾਰੀ ਵਿੱਚ ਭਾਰਤੀ ਟੀਮ 149 ਦੌੜਾਂ ‘ਤੇ ਆਊਟ ਹੋ ਗਈ ਅਤੇ ਆਸਟ੍ਰੇਲੀਆ ਨੂੰ ਜਿੱਤ ਲਈ ਸਿਰਫ਼ 25 ਦੌੜਾਂ ਦੀ ਲੋੜ ਸੀ ਜੋ ਉਨ੍ਹਾਂ ਨੇ ਬਿਨਾਂ ਵਿਕਟ ਗੁਆਏ ਪੂਰੀਆਂ ਕਰ ਲਈਆਂ।
ਭਾਰਤੀ ਟੀਮ ਲਈ ਇਹ ਹਾਰ ਬਹੁਤ ਵੱਡਾ ਝਟਕਾ ਹੈ ਕਿਉਂਕਿ ਉਨ੍ਹਾਂ ਨੇ ਪਿਛਲੇ 20 ਸਾਲਾਂ ਵਿੱਚ ਟੈਸਟ ਮੈਚ ਵਿੱਚ ਜਿੱਤ ਦਰਜ ਨਹੀਂ ਕੀਤੀ ਸੀ ਅਤੇ ਇਸ ਫਾਰਮੈਟ ਵਿੱਚ ਆਸਟ੍ਰੇਲੀਆ ਵਿਰੁੱਧ ਇਹ ਲਗਾਤਾਰ ਹਾਰਾਂ ਦਾ ਸਿਲਸਿਲਾ ਜਾਰੀ ਹੈ। ਮੈਚ ਤੋਂ ਬਾਅਦ ਏਲਿਸਾ ਹੀਲੀ ਨੂੰ ਭਾਰਤੀ ਟੀਮ ਅਤੇ ਫੈਨਾਂ ਵੱਲੋਂ ਵਿਸ਼ੇਸ਼ ਸਨਮਾਨ ਦਿੱਤਾ ਗਿਆ।

