ਕੌਮਾਂਤਰੀ ਮਾਂ ਬੋਲੀ ਦਿਵਸ ਮੌਕੇ ਪੰਜਾਬੀ ਮਾਂ ਬੋਲੀ ਦੀ ਵਿਰਾਸਤ ਨੂੰ ਸਮਰਪਿਤ ਸੰਦੇਸ਼

21 ਫ਼ਰਵਰੀ 2026 – ਅੱਜ ਪੂਰੇ ਵਿਸ਼ਵ ਵਿੱਚ ਕੌਮਾਂਤਰੀ ਮਾਂ ਬੋਲੀ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਪੰਜਾਬੀ ਮਾਂ ਬੋਲੀ ਦੇ ਦੇਸ਼-ਵਿਦੇਸ਼ ਵਿੱਚ ਵੱਸਦੇ ਸਮੂਹ ਵਾਰਿਸਾਂ ਨੂੰ ਹਾਰਦਿਕ ਸ਼ੁੱਭਕਾਮਨਾਵਾਂ।
ਮਾਂ-ਬੋਲੀ ਨਾਲ ਜੁੜੀ ਪਛਾਣ ਅਤੇ ਸੱਭਿਆਚਾਰ ਨਾਲ ਜੁੜਿਆ ਸਨਮਾਨ ਹੈ। ਮਾਤ ਭਾਸ਼ਾ ਸਿਰਫ਼ ਗੱਲਬਾਤ ਦਾ ਸਾਧਨ ਨਹੀਂ ਬਲਕਿ ਸਾਡੀਆਂ ਜੜ੍ਹਾਂ, ਸੰਸਕਾਰਾਂ ਅਤੇ ਰੂਹਾਨੀ ਜੀਵਨ ਦੀ ਰੂਹ ਹੈ। ਇਹ ਸਾਡੀ ਪਛਾਣ ਹੈ, ਸਾਡੀ ਵਿਰਾਸਤ ਹੈ ਅਤੇ ਸਾਡੀ ਚੜ੍ਹਦੀ ਕਲਾ ਦਾ ਅਹਿਮ ਹਿੱਸਾ ਹੈ।
ਆਓ ਇਸ ਮੌਕੇ ਅਸੀਂ ਆਪਣੀ ਮਾਤ ਭਾਸ਼ਾ ਉੱਤੇ ਮਾਣ ਕਰੀਏ, ਇਸ ਨੂੰ ਆਪਣੀ ਰੋਜ਼ਾਨਾ ਜ਼ਿੰਦਗੀ ਦਾ ਹਿੱਸਾ ਬਣਾਈਏ, ਇਸ ਵਿੱਚ ਗੱਲਬਾਤ ਕਰੀਏ, ਇਸ ਵਿੱਚ ਸੋਚੀਏ ਅਤੇ ਇਸ ਦੀ ਵਿਰਾਸਤ ਨੂੰ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਈਏ। ਪੰਜਾਬੀ ਮਾਂ ਬੋਲੀ ਨੂੰ ਜਿਉਂਦਾ ਰੱਖਣਾ ਸਾਡੀ ਸਾਂਝੀ ਜ਼ਿੰਮੇਵਾਰੀ ਹੈ।
ਵਾਹਿਗੁਰੂ ਜੀ ਸਾਡੀ ਮਾਂ ਬੋਲੀ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਅਤੇ ਇਸ ਦੀ ਸਾਖ ਨੂੰ ਸਦਾ ਉੱਚਾ ਰੱਖਣ।

