Jasbir Singh Gurdhi Challenges Raja Warring Over Viral Audio
“ਜਸਬੀਰ ਸਿੰਘ ਗੜ੍ਹੀ ਦਾ ਰਾਜਾ ਵੜਿੰਗ ‘ਤੇ ਪਲਟਵਾਰ”

04 ਜੂਨ 2026, ਚੰਡੀਗੜ੍ਹ – ਐਸ.ਸੀ. ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜ੍ਹੀ ਨੇ ਰਾਜਾ ਵੜਿੰਗ ਵੱਲੋਂ ਲਗਾਏ ਗਏ ਦੋਸ਼ਾਂ ‘ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਉਹ ਕਦੇ ਵੀ ਕਿਸੇ ਕਾਂਗਰਸੀ ਲੀਡਰ ਨੂੰ ਮਿਲਣ ਨਹੀਂ ਗਏ।
ਗੜ੍ਹੀ ਨੇ ਕਿਹਾ, “ਰਾਜਾ ਵੜਿੰਗ ਮੇਰਾ ਨਹੀਂ, ਤੁਹਾਡਾ ਸੰਤੁਲਨ ਵਿਗੜਿਆ ਹੋਇਆ ਹੈ।” ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੇ ਕਦੇ ਕਿਸੇ ਦਾ ਹੱਕ ਨਹੀਂ ਮਾਰਿਆ ਅਤੇ ਨਾ ਹੀ ਕਿਸੇ ਨਿੱਜੀ ਲਾਭ ਲਈ ਸਿਆਸਤ ਕੀਤੀ ਹੈ।
ਉਨ੍ਹਾਂ ਇਹ ਵੀ ਕਿਹਾ ਕਿ “ਮੇਰੀ ਕੋਈ ਬੱਸਾਂ ਦੀ ਫਾਈਲ ਨਹੀਂ ਚੱਲਦੀ, ਜਿਸ ਕਰਕੇ ਮੈਂ ਟੋਪੀ ਪਾ ਕੇ ਮੁੱਖ ਮੰਤਰੀ ਨੂੰ ਮਿਲਣ ਜਾਵਾਂ।” ਇਸ ਦੌਰਾਨ ਉਨ੍ਹਾਂ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ।
ਵਾਇਰਲ ਆਡੀਓ ਮਾਮਲੇ ਦਾ ਜ਼ਿਕਰ ਕਰਦਿਆਂ ਜਸਬੀਰ ਸਿੰਘ ਗੜ੍ਹੀ ਨੇ ਕਿਹਾ ਕਿ 15 ਜੂਨ ਨੂੰ ਪੇਸ਼ੀ ਦੌਰਾਨ ਸੱਚਾਈ ਸਾਹਮਣੇ ਆ ਜਾਵੇਗੀ। ਉਨ੍ਹਾਂ ਕਿਹਾ, “15 ਜੂਨ ਨੂੰ ਪੇਸ਼ੀ ‘ਤੇ ਆਓ, ਫਿਰ ਦੇਖਾਂਗੇ ਕਿ ਤਿੰਨ ਮਿੰਟ ਵਿੱਚ ਕਿਸ ਦੀ ਧੌਣ ਮਰੋੜੀ ਜਾਂਦੀ ਹੈ।”
ਗੜ੍ਹੀ ਦੇ ਇਸ ਬਿਆਨ ਤੋਂ ਬਾਅਦ ਪੰਜਾਬ ਦੀ ਸਿਆਸਤ ਵਿੱਚ ਚਰਚਾ ਹੋਰ ਤੇਜ਼ ਹੋ ਗਈ ਹੈ।
