
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਜੀ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਿਛਲੇ ਦਿਨੀਂ ਅਮਰੀਕਾ ਵਿਖੇ ਪੁੱਜੇ ਹੋਏ ਹਨ ਜਿਨਾਂ ਨੇ ਐਤਵਾਰ ਨੂੰ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਅਤੇ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਊਯਾਰਕ ਵਿਖੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਨੇ ਜਥੇਦਾਰ ਦਾਦੂਵਾਲ ਜੀ ਦੇ ਵਿਚਾਰਾਂ ਦਾ ਆਨੰਦ ਮਾਣਿਆ ਜਥੇਦਾਰ ਚਰਨ ਸਿੰਘ ਪ੍ਰੇਮਪੁਰਾ ਪ੍ਰਧਾਨ ਐਨ ਆਰ ਆਈ ਵਿੰਗ ਯੂ ਐਸ ਏ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕੇ ਜਥੇਦਾਰ ਦਾਦੂਵਾਲ ਜੀ ਜੋ ਪਹਿਲੀ ਵਾਰ ਅਮਰੀਕਾ ਦੀ ਧਰਤੀ ਤੇ ਆਏ ਹਨ ਉਹਨਾਂ ਦੇ ਵਿਚਾਰ ਸਰਵਣ ਕਰਨ ਵਾਸਤੇ ਸਿੱਖ ਸੰਗਤਾਂ ਵਿੱਚ ਭਾਰੀ ਉਤਸਾਹ ਪਾਇਆ ਗਿਆ ਹੈ ਗੁਰਦੁਆਰਾ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਨਿਊਯਾਰਕ ਅਤੇ ਗੁਰਦੁਆਰਾ ਸੱਚਖੰਡ ਗੁਰੂ ਨਾਨਕ ਦਰਬਾਰ ਨਿਊਯਾਰਕ ਵਿਖੇ ਸਿੱਖ ਸੰਗਤਾਂ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਕਰਦਿਆਂ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੇ ਸਾਨੂੰ ਮਨੁੱਖਾ ਜਨਮ ਦੀਆਂ ਕਦਰਾਂ ਕੀਮਤਾਂ ਨੂੰ ਸਮਝਦੇ ਹੋਏ ਆਪਣੇ ਫਰਜ਼ਾਂ ਪ੍ਰਤੀ ਸੁਚੇਤ ਹੋਣਾ ਚਾਹੀਦਾ ਹੈ ਉਨਾਂ ਕਿਹਾ ਕੇ ਆਪਣੇ ਮਾਂ ਬਾਪ ਬੱਚਿਆਂ ਪ੍ਰਤੀ ਆਪਣੇ ਦੇਸ਼ ਕੌਮ ਧਰਮ ਪ੍ਰਤੀ ਸਾਡੇ ਜੋ ਫਰਜ਼ ਬਣਦੇ ਹਨ ਉਹਨਾਂ ਫਰਜਾਂ ਨੂੰ ਚੜਦੀਕਲਾ ਨਾਲ ਨਿਭਾ ਕੇ ਜ਼ਿੰਦਗੀ ਚ ਸੁਰਖਰੂ ਹੋਣਾ ਚਾਹੀਦਾ ਤਾਂ ਹੀ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੋਇਆ ਜਾਵੇਗਾ ਜਥੇਦਾਰ ਦਾਦੂਵਾਲ ਜੀ ਦੇ ਗੁਰਮਤਿ ਵਿਚਾਰਾਂ ਨੂੰ ਸੁਣ ਕੇ ਸਿੱਖ ਸੰਗਤਾਂ ਪ੍ਰਭਾਵਿਤ ਹੋਈਆਂ ਤੇ ਗੁਰੂਘਰ ਦਰਬਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸੱਚਖੰਡ ਗੁਰੂ ਨਾਨਕ ਦਰਬਾਰ ਨਿਊਯਾਰਕ ਦੇ ਪ੍ਰਬੰਧਕਾਂ ਵੱਲੋਂ ਜਥੇਦਾਰ ਦਾਦੂਵਾਲ ਜੀ ਨੂੰ ਸਿਰਪਾਓ ਭੇਂਟ ਕਰਕੇ ਜੈਕਾਰਿਆਂ ਦੀ ਗੂੰਜ ਵਿੱਚ ਸਨਮਾਨਿਤ ਕੀਤਾ ਗਿਆ

Jathedar Baljit Singh Daduwal, Chairman of Haryana Sikh Gurdwara Management Committee, Visits USA and Engages with Sikh Sangat in New York
Jathedar Baljit Singh Daduwal, the esteemed Chairman of the Dharam Prachar Wing of the Haryana Sikh Gurdwara Management Committee, recently visited the United States. On Sunday, he shared valuable Gurmat insights with the Sikh community at Gurdwara Sachkhand Guru Nanak Darbar and Gurdwara Darbar Sri Guru Granth Sahib in New York. The gathering saw a large turnout of Sikh devotees, who were deeply moved by Jathedar Daduwal’s spiritual discourse.
In his media address, Jathedar Charan Singh Prempura, President of the NRI Wing of the Haryana Sikh Gurdwara Management Committee in the USA, expressed his delight in hosting Jathedar Daduwal, who is visiting America for the first time. He mentioned that the Sikh community was filled with great enthusiasm to hear the Jathedar’s thoughts on Sikh principles.
During his address at the Gurdwara Darbar Sri Guru Granth Sahib and Gurdwara Sachkhand Guru Nanak Darbar in New York, Jathedar Daduwal emphasized the importance of recognizing the value of human life and being mindful of one’s responsibilities. He urged everyone to fulfill their duties towards parents, children, the nation, and the faith with sincerity and dedication, explaining that this path leads to true success in life and acceptance in the eyes of Waheguru.
The Sikh congregation was deeply inspired by Jathedar Daduwal’s message, and the management committees of Gurdwara Darbar Sri Guru Granth Sahib and Sachkhand Guru Nanak Darbar in New York honored him with a ‘Siropa’ amidst loud Jaikaras (religious cheers). The event marked a memorable occasion for the Sikh community in New York, leaving a lasting spiritual impact on the attendees.