Jathedar Kuldeep Singh Gargajj made a special appeal to the Sikh community, have at least 3 children
ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਸਿੱਖ ਕੌਮ ਨੂੰ ਕੀਤੀ ਖ਼ਾਸ ਅਪੀਲ, ਘੱਟੋ-ਘੱਟ 3 ਬੱਚੇ ਕਰੋ
ਸੁਲਤਾਨਪੁਰ ਲੋਧੀ/ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਚੱਲਦਾ ਵਹੀਰ ਗੁਰਮਤਿ ਪ੍ਰਚਾਰ ਲਹਿਰ ਤਹਿਤ ਸੁਲਤਾਨਪੁਰ ਲੋਧੀ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਕਰਵਾਇਆ ਗਿਆ। ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਮੂਲੀਅਤ ਕਰਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ। ਸਮਾਗਮ ‘ਚ ਗਿਆਨੀ ਕੁਲਦੀਪ ਸਿੰਘ ਗੜਗੱਜ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਵਿਸ਼ੇਸ਼ ਤੌਰ ’ਤੇ ਸ਼ਮੂਲੀਅਤ ਕੀਤੀ ਗਈ। ਉਨ੍ਹਾਂ ਨੇ ਸੰਗਤਾਂ ਨੂੰ ਗੁਰਮਤਿ ਦੇ ਸਿਧਾਂਤਾਂ ’ਤੇ ਚੱਲਣ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਆਪਣੇ ਜੀਵਨ ਵਿੱਚ ਅਪਣਾਉਣ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨਾਲ ਮਜ਼ਬੂਤੀ ਨਾਲ ਜੁੜਨ ਦਾ ਸੁਨੇਹਾ ਦਿੱਤਾ। ਉਨ੍ਹਾਂ ਕਿਹਾ ਕਿ ਗੁਰੂ ਘਰ ਸਿੱਖ ਸੰਗਤ ਲਈ ਸ਼ਰਧਾ, ਸ਼ਾਂਤੀ ਅਤੇ ਆਤਮਿਕਤਾ ਦੇ ਕੇਂਦਰ ਹਨ, ਇਸ ਲਈ ਇਨ੍ਹਾਂ ਪਵਿੱਤਰ ਅਸਥਾਨਾਂ ਦੀ ਮਰਿਆਦਾ ਅਤੇ ਪਵਿੱਤਰਤਾ ਨੂੰ ਹਰ ਹਾਲਤ ਵਿੱਚ ਕਾਇਮ ਰੱਖਣਾ ਚਾਹੀਦਾ ਹੈ। ਉਨ੍ਹਾਂ ਨੇ ਸਿੱਖ ਕੌਮ ਨੂੰ ਆਪਸੀ ਏਕਤਾ, ਸੰਜਮ ਅਤੇ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਜੀਵਨ ਬਤੀਤ ਕਰਨ ਦੀ ਅਪੀਲ ਕੀਤੀ। ਥੇਦਾਰ ਨੇ ਨੌਜਵਾਨਾਂ ‘ਚ ਵਿਆਹ ਦੇਰ ਨਾਲ ਕਰਵਾਉਣ ਦੇ ਰੁਝਾਨ ਬਾਰੇ ਵੀ ਵਿਚਾਰ ਪ੍ਰਗਟ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਡੇ ਛੜੇ ਵੀ ਬਹੁਤ ਹਨ ਅਤੇ ਮੈਂ ਹਰ ਥਾਂ ਕਹਿੰਦਾ ਹਾਂ ਕਿ ਜਿਹੜੇ 30+ ਹੋ ਗਏ ਹਨ, ਇਨ੍ਹਾਂ ਦੇ ਵਿਆਹ ਕਰੋ। ਰਿਸ਼ਤੇ ਕਰਵਾਓ ਅਤੇ ਭਾਣੀ ਨਾ ਮਾਰੋ। ਉਨ੍ਹਾਂ ਕਿਹਾ ਕਿ ਬਾਕੀਆਂ ਨਾਲੋਂ ਮਾਲਵੇ ਵਾਲੇ ਭਾਣੀ ਘੱਟ ਮਾਰਦੇ ਹਨ। ਉਨ੍ਹਾਂ ਨੇ ਕੁੜੀਆਂ ਦੀ ਆਬਾਦੀ ਬਾਰੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਮੈਂ ਅਖ਼ਬਾਰ ‘ਚ ਡਾਟਾ ਪੜ੍ਹਿਆ ਕਿ ਧੀਆਂ ਦੀ ਗਿਣਤੀ ਘਟ ਗਈ ਹੈ। ਥੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਇਕ ਵਾਰ ਫਿਰ ਸਿੱਖਾਂ ਦੀ ਘਟਦੀ ਆਬਾਦੀ ‘ਤੇ ਚਿੰਤਾ ਪ੍ਰਗਟ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ‘ਚ ਇਕ ਮਾਨਸਿਕ ਗੁਲਾਮੀ ਆ ਗਈ ਹੈ ਕਿ ਜੇਕਰ ਪਹਿਲਾਂ ਪੁੱਤਰ ਹੋ ਜਾਵੇ ਤਾਂ ਬਹੁਤੇ ਅਗਲਾ ਜਵਾਕ ਨਹੀਂ ਕਰਦੇ ਹਨ। ਉਨ੍ਹਾਂ ਕਿਹਾ ਕਿ ਭਰਾ ਦੀ ਭੈਣ ਵੀ ਚਾਹੀਦੀ ਹੈ ਅਤੇ ਭੈਣ ਦਾ ਭਰਾ ਚਾਹੀਦਾ ਹੈ। ਜਥੇਦਾਰ ਗੜਗੱਜ ਨੇ ਕਿਹਾ ਕਿ ਇਕ ਪਰਿਵਾਰ ‘ਚ ਘੱਟੋ-ਘੱਟ ਤਿੰਨ ਬੱਚੇ ਚਾਹੀਦੇ ਹਨ, ਬਾਕੀ ਵੱਧ ਰੱਬ ਦੀ ਮਰਜ਼ੀ ਹੈ। ਉਨ੍ਹਾਂ ਨੇ ਕਿਹਾ ਕਿ ਕੋਈ ਆਪਣਾ ਆਰਥਿਕ ਪੱਖ ਵੇਖ ਸਕਦਾ ਹੈ ਪਰ ਇਹ ਸੋਚ ਅਤੇ ਸ਼ਰਮ ਛੱਡੀਏ ਕਿ ਬੱਚੇ ਨਹੀਂ ਕਰਨੇ ਹਨ। ਉਨ੍ਹਾਂ ਨੇ ਕਿਹਾ ਮੈਂ ਵੇਖਦਾ ਹਾਂ ਕਿ ਗਲੀਆਂ ‘ਚ ਰੌਣਕਾਂ ਘੱਟ ਗਈਆਂ ਹਨ ਅਤੇ ਮੈਦਾਨਾਂ ‘ਚ ਵੀ ਬੱਚੇ ਵੇਖਣ ਨੂੰ ਨਹੀਂ ਮਿਲਦੇ। ਥੇਦਾਰ ਨੇ ਕਿਹਾ ਕਿ ਇਹ ਪੰਥਕ ਮਸਲਾ ਹੀ ਹੈ। ਹਾਲ ‘ਚ 15 ਅਗਸਤ ਲੰਘੀ ਹੈ, ਅਣਵੰਡੇ ਪੰਜਾਬ ‘ਚ 50 ਫ਼ੀਸਦੀ ਤੋਂ ਵੱਧ ਜ਼ਮੀਨਾਂ ਦੇ ਮਾਲਕ ਅਸੀਂ ਸੀ, ਪਰ ਜਦੋਂ ਸਿਰਾਂ ਦੀ ਗਿਣਤੀ ਹੋਈ ਤਾਂ ਇਕੱਲਾ ਮੋਗਾ ਤੇ ਤਰਨਤਾਰਨ ਛੱਡੇ ਕੇ ਸਾਡੀ ਗਿਣਤੀ ਘੱਟ ਸੀ। ਉਨ੍ਹਾਂ ਕਿਹਾ ਕਿ ਪੰਜਾਬ ‘ਚ ਅਸੀਂ ਘੱਟ ਨਹੀਂ ਸਕਦੇ, ਅਸੀਂ ਤਕੜੇ ਹੋਣਾ ਹੈ ਤੇ ਮਿਲ ਕੇ ਰਹਿਣਾ ਹੈ ਤੇ ਜਵਾਕ ਵੀ ਘੱਟੋ-ਘੱਟ ਤਿੰਨ ਹੋਣੇ ਚਾਹੀਦੇ ਹਨ ਤੇ ਇਸ ‘ਚ ਕੋਈ ਸ਼ਰਮ ਨਹੀਂ ਹੋਣੀ ਚਾਹੀਦੀ ਹੈ। ਜਥੇਦਾਰ ਨੇ ਕਿਹਾ ਕਿ ਰੱਲ-ਮਿਲ ਕੇ ਰਹਿਣ ਦਾ ਸੰਦੇਸ਼ ਦਿੱਤਾ। ਬੱਚਿਆਂ ਨੂੰ ਧਰਮ, ਗੁਰੂ ਅਤੇ ਬਾਣੀ ਨਾਲ ਜੋੜਣ ਲਈ ਕਿਹਾ। ਉਨ੍ਹਾਂ ਨੇ ਸਾਰਿਆਂ ਨੂੰ ਚੜ੍ਹਦੀ ਕਲਾ ‘ਚ ਰਹਿਣ ਦਾ ਸੰਦੇਸ਼ ਦਿੱਤਾ। ਨ੍ਹਾਂ ਨੇ ਸਾਬਕਾ ਉੱਪ ਮੁੱਖ ਮੰਤਰੀ ਪੰਜਾਬ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਸੁਖਬੀਰ ਸਿੰਘ ਬਾਦਲ ‘ਤੇ ਹੋਏ ਹਮਲੇ ਦੀ ਵੀ ਸਖ਼ਤ ਨਿੰਦਾ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਗੁਰੂ ਘਰਾਂ ਦੀ ਪਵਿੱਤਰ ਧਰਤੀ ‘ਤੇ ਕਿਸੇ ਵੀ ਤਰ੍ਹਾਂ ਦੀ ਹਿੰਸਕ ਜਾਂ ਅਣਸੁਖਾਵੀਂ ਘਟਨਾ ਨਹੀਂ ਵਾਪਰਨੀ ਚਾਹੀਦੀ। ਗੁਰੂ ਘਰ ਸਾਨੂੰ ਸ਼ਾਂਤੀ, ਸੇਵਾ, ਨਿਮਰਤਾ ਅਤੇ ਭਾਈਚਾਰੇ ਦਾ ਸੰਦੇਸ਼ ਦਿੰਦੇ ਹਨ, ਇਸ ਲਈ ਇਥੇ ਅਜਿਹਾ ਵਰਤਾਰਾ ਸਿੱਖੀ ਦੀਆਂ ਕਦਰਾਂ-ਕੀਮਤਾਂ ਦੇ ਅਨੁਕੂਲ ਨਹੀਂ ਹੈ। ਸਮਾਗਮ ਦੌਰਾਨ ਸੰਗਤਾਂ ਵੱਲੋਂ ਗੁਰਬਾਣੀ ਕੀਰਤਨ ਅਤੇ ਗੁਰਮਤਿ ਵਿਚਾਰਾਂ ਦਾ ਸਰਵਣ ਕੀਤਾ ਗਿਆ। ਇਤਿਹਾਸਿਕ ਗੁਰਦੁਆਰਾ ਸ੍ਰੀ ਗੁਰੂ ਕਾ ਬਾਗ ਸਾਹਿਬ ਵਿਖੇ ਹੋਏ ਇਸ ਸਮਾਗਮ ਨੇ ਸੰਗਤਾਂ ‘ਚ ਗੁਰਮਤਿ ਨਾਲ ਜੁੜਨ ਅਤੇ ਸਿੱਖੀ ਦੇ ਮੂਲ ਸਿਧਾਂਤਾਂ ਨੂੰ ਜੀਵਨ ‘ਚ ਅਪਣਾਉਣ ਲਈ ਨਵੀਂ ਪ੍ਰੇਰਣਾ ਪੈਦਾ ਕੀਤੀ।

