ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੋਣਾ ਚਾਹੀਦਾ – ਧਾਰਾ 370 ਹਟਾਉਣ ਦੀ ਮੰਗ 1992 ਵਿੱਚ ਮੈਂ ਕੀਤੀ ਸੀ: ਬੌਬ ਬਲੈਕਮੈਨ

04 ਜਨਵਰੀ 2026, ਲੰਡਨ – ਬ੍ਰਿਟਿਸ਼ ਸੰਸਦ ਮੈਂਬਰ ਬੌਬ ਬਲੈਕਮੈਨ ਨੇ ਇੱਕ ਵੱਡੇ ਬਿਆਨ ਵਿੱਚ ਕਿਹਾ ਹੈ ਕਿ ਪੂਰਾ ਜੰਮੂ-ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੋਣਾ ਚਾਹੀਦਾ ਹੈ ਅਤੇ ਧਾਰਾ 370 ਨੂੰ ਹਟਾਉਣ ਦੀ ਮੰਗ ਉਨ੍ਹਾਂ ਨੇ ਖੁਦ 1992 ਵਿੱਚ ਕੀਤੀ ਸੀ।
ਬਲੈਕਮੈਨ ਨੇ ਆਪਣੇ ਬਿਆਨ ਵਿੱਚ ਕਸ਼ਮੀਰੀ ਪੰਡਿਤਾਂ ਦੇ ਦੁੱਖ ਨੂੰ ਵੀ ਯਾਦ ਕੀਤਾ ਅਤੇ ਕਿਹਾ ਕਿ ਜਦੋਂ ਕਸ਼ਮੀਰੀ ਪੰਡਿਤਾਂ ਨੂੰ ਉਨ੍ਹਾਂ ਦੇ ਧਰਮ ਅਤੇ ਬਿਸਾਲ ਪਛਾਣ ਕਾਰਨ ਉਨ੍ਹਾਂ ਦੇ ਜੱਦੀ ਘਰਾਂ ਤੋਂ ਕੱਢਿਆ ਗਿਆ ਸੀ, ਉਸ ਸਮੇਂ ਉਨ੍ਹਾਂ ਨੇ ਧਾਰਾ 370 ਹਟਾਉਣ ਦੀ ਮੰਗ ਕੀਤੀ ਸੀ। ਇਹ ਬਿਆਨ ਅੰਤਰਰਾਸ਼ਟਰੀ ਪੱਧਰ ‘ਤੇ ਜੰਮੂ-ਕਸ਼ਮੀਰ ਮੁੱਦੇ ਨੂੰ ਲੈ ਕੇ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਇਲਾਕੇ ਦੇ ਲੋਕ ਅਤੇ ਕਸ਼ਮੀਰੀ ਪੰਡਿਤ ਸਮੂਹ ਇਸ ਬਿਆਨ ਨੂੰ ਬਹੁਤ ਸਤਿਕਾਰ ਨਾਲ ਵੇਖ ਰਹੇ ਹਨ ਅਤੇ ਇਸ ਨੂੰ ਇਨਸਾਫ਼ ਅਤੇ ਅਸਲੀਅਤ ਨੂੰ ਮਾਨਤਾ ਦੇਣ ਵਾਲਾ ਕਦਮ ਮੰਨ ਰਹੇ ਹਨ। ਇਹ ਬਿਆਨ ਪੰਜਾਬ ਅਤੇ ਕਸ਼ਮੀਰ ਵਿੱਚ ਵੀ ਬਹੁਤ ਚਰਚਾ ਦਾ ਵਿਸ਼ਾ ਬਣ ਰਿਹਾ ਹੈ।

