ਲਾਰੈਂਸ ਬਿਸ਼ਨੋਈ ਗੈਂਗ ਨੇ ਗਾਇਕ ਬੀ ਪ੍ਰਾਕ ਨੂੰ ਦਿੱਤੀ ਧਮਕੀ – 10 ਕਰੋੜ ਮੰਗੇ

17 ਜਨਵਰੀ 2026 – ਲਾਰੈਂਸ ਬਿਸ਼ਨੋਈ ਗੈਂਗ ਨੇ ਪ੍ਰਸਿੱਧ ਪੰਜਾਬੀ ਗਾਇਕ ਬੀ ਪ੍ਰਾਕ ਨੂੰ ਗੰਭੀਰ ਧਮਕੀ ਦਿੱਤੀ ਹੈ। ਗਾਇਕ ਦੀ ਪਤਨੀ ਅਤੇ ਗਾਇਕਾ ਦਿਲਨੂਰ ਨੂੰ ਇੱਕ ਆਡੀਓ ਭੇਜੀ ਗਈ ਹੈ ਜਿਸ ਵਿੱਚ ਖੁਦ ਨੂੰ ਆਰਜ਼ੂ ਬਿਸ਼ਨੋਈ ਦੱਸਦੇ ਹੋਏ ਇੱਕ ਵਿਅਕਤੀ ਨੇ ਕਿਹਾ ਹੈ:
“ਪ੍ਰਾਕ ਨੂੰ ਬਤਾ ਦੇਣਾ ਇੱਕ ਹਫ਼ਤੇ ਵਿੱਚ 10 ਕਰੋੜ ਦੇ ਦੇਣਾ। ਨਹੀਂ ਤਾਂ ਮਿੱਟੀ ਵਿੱਚ ਮਿਲਾ ਦਿਆਂਗਾ।”
ਇਹ ਆਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਅਤੇ ਪੰਜਾਬੀ ਸੰਗੀਤ ਇੰਡਸਟਰੀ ਵਿੱਚ ਚਿੰਤਾ ਪੈਦਾ ਕਰ ਰਹੀ ਹੈ। ਬੀ ਪ੍ਰਾਕ ਨੇ ਅਜੇ ਤੱਕ ਇਸ ਬਾਰੇ ਕੋਈ ਜਨਤਕ ਬਿਆਨ ਨਹੀਂ ਦਿੱਤਾ ਪਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਸੂਤਰਾਂ ਅਨੁਸਾਰ ਇਹ ਧਮਕੀ ਲਾਰੈਂਸ ਬਿਸ਼ਨੋਈ ਗੈਂਗ ਨਾਲ ਜੁੜੀ ਹੋ ਸਕਦੀ ਹੈ ਅਤੇ ਇਸ ਨੂੰ ਗੰਭੀਰਤਾ ਨਾਲ ਲਿਆ ਜਾ ਰਿਹਾ ਹੈ। ਗਾਇਕਾਂ ਅਤੇ ਸੰਗੀਤਕਾਰਾਂ ਦੇ ਪਰਿਵਾਰਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ।

