Maharashtra government’s big decision, ban on sale of junk food within 50 meters of schools
ਮਹਾਰਾਸ਼ਟਰ ਸਰਕਾਰ ਦਾ ਵੱਡਾ ਫ਼ੈਸਲਾ, ਸਕੂਲਾਂ ਦੇ 50 ਮੀਟਰ ਦੇ ਘੇਰੇ ਅੰਦਰ ਜੰਕ ਫੂਡ ਦੀ ਵਿਕਰੀ ’ਤੇ ਲੱਗੀ ਪਾਬੰਦੀ
ਮੁੰਬਈ (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਐੱਫ. ਡੀ. ਏ.) ਨੇ ਬੁੱਧਵਾਰ ਸਭ ਸਕੂਲਾਂ ਨੂੰ ਵਿਦਿਆਰਥੀਆਂ ਲਈ ਸੁਰੱਖਿਅਤ, ਪੌਸ਼ਟਿਕ ਤੇ ਸੰਤੁਲਿਤ ਭੋਜਨ ਯਕੀਨੀ ਬਣਾਉਣ ਲਈ ਕਿਹਾ। ਨਾਲ ਹੀ ਸਕੂਲੀ ਕੰਪਲੈਕਸ ਅੰਦਰ ਤੇ ਮੁੱਖ ਗੇਟ ਦੇ 50 ਮੀਟਰ ਦੇ ਘੇਰੇ ’ਚ ਉੱਚ ਚਰਬੀ, ਖੰਡ ਤੇ ਲੂਣ ਵਾਲੇ ਭੋਜਨ ਜੰਕ ਫੂਡ ਦੀ ਵਿਕਰੀ, ਇਸ਼ਤਿਹਾਰਬਾਜ਼ੀ ਤੇ ਪ੍ਰਚਾਰ ’ਤੇ ਪਾਬੰਦੀ ਲਾ ਦਿੱਤੀ। ਇਹ ਹੁਕਮ ਸਟੇਟ ਬੋਰਡ, ਸੀ. ਬੀ. ਐੱਸ. ਈ., ਆਈ. ਸੀ. ਐੱਸ. ਈ. ਤੇ ਹੋਰ ਬੋਰਡਾਂ ਨਾਲ ਸੰਬੰਧਿਤ ਸਰਕਾਰੀ, ਸਹਾਇਤਾ ਪ੍ਰਾਪਤ, ਨਿੱਜੀ ਤੇ ਰਿਹਾਇਸ਼ੀ ਸਕੂਲਾਂ ’ਤੇ ਲਾਗੂ ਹੋਵੇਗਾ। ਪ੍ਰੀ-ਪ੍ਰਾਇਮਰੀ ਤੋਂ ਸੈਕੰਡਰੀ ਪੱਧਰ ਤੱਕ ਦੇ ਵਿਦਿਆਰਥੀ ਇਸ ’ਚ ਸ਼ਾਮਲ ਹੋਣਗੇ। ਇਹ ਸਕੂਲਾਂ ਦੇ ਹੋਸਟਲਾਂ, ਕੰਟੀਨਾਂ, ਛੋਟੀਆਂ ਦੁਕਾਨਾਂ, ਮਿਡ-ਡੇ-ਮੀਲ ਤੇ ਪੀ. ਐੱਮ.-ਪੋਸ਼ਣ ਰਸੋਈਆਂ ਨੂੰ ਵੀ ਕਵਰ ਕਰੇਗਾ। ਇਸ ਨਿਰਦੇਸ਼ ਅਧੀਨ ਸਕੂਲਾਂ ’ਚ ਕੰਮ ਕਰਨ ਵਾਲੇ ਸਾਰੇ ਭੋਜਨ ਵਿਕਰੇਤਾਵਾਂ ਤੇ ਸੰਚਾਲਕਾਂ ਕੋਲ ਫੂਡ ਸੇਫਟੀ ਐਂਡ ਸਟੈਂਡਰਡ ਅਥਾਰਟੀ ਆਫ਼ ਇੰਡੀਆ ਦੀ ਇਕ ਜਾਇਜ਼ ਰਜਿਸਟ੍ਰੇਸ਼ਨ ਜਾਂ ਲਾਇਸੈਂਸ ਹੋਣਾ ਚਾਹੀਦਾ ਹੈ।

