Major accident in Bengaluru, 7 workers from Bihar die due to rock fall
ਬੈਂਗਲੁਰੂ ‘ਚ ਵੱਡਾ ਹਾਦਸਾ, ਚੱਟਾਨ ਡਿੱਗਣ ਨਾਲ ਬਿਹਾਰ ਦੇ 7 ਮਜ਼ਦੂਰਾਂ ਦੀ ਮੌਤ
ਬੈਂਗਲੁਰੂ, (ਆਵਾਜ਼ਿ ਕੌਮ ਬਿਊਰੋ)-ਕਰਨਾਟਕ ਦੀ ਰਾਜਧਾਨੀ ਬੈਂਗਲੁਰੂ ਵਿੱਚ ਵੀਰਵਾਰ ਨੂੰ ਇੱਕ ਦਰਦਨਾਕ ਹਾਦਸਾ ਵਾਪਰਿਆ। ਬੈਂਗਲੁਰੂ ਸਾਊਥ ਤਾਲੁਕ ਦੇ ਮਦਾਪੱਟਾਨਾ ਸਥਿਤ ਇੱਕ ਪੱਥਰ ਦੀ ਖੱਡ ਵਿੱਚ ਵਿਸ਼ਾਲ ਚੱਟਾਨ ਡਿੱਗਣ ਕਾਰਨ ਬਿਹਾਰ ਦੇ ਸੱਤ ਦਿਹਾੜੀਦਾਰ ਮਜ਼ਦੂਰਾਂ ਦੀ ਮੌਤ ਹੋ ਗਈ, ਜਦਕਿ ਕਈ ਹੋਰ ਮਜ਼ਦੂਰ ਜ਼ਖਮੀ ਹੋ ਗਏ। ਪੁਲਿਸ ਮੁਤਾਬਕ, ਹਾਦਸੇ ਦੇ ਸਮੇਂ ਖੱਡ ਵਿੱਚ ਕਰੀਬ 18 ਮਜ਼ਦੂਰ ਕੰਮ ਕਰ ਰਹੇ ਸਨ। ਇਸ ਦੌਰਾਨ ਕਰੀਬ 40 ਫੁੱਟ ਦੀ ਉਚਾਈ ਤੋਂ ਚੱਟਾਨ ਦਾ ਇੱਕ ਵੱਡਾ ਹਿੱਸਾ ਅਚਾਨਕ ਮਜ਼ਦੂਰਾਂ ਉੱਪਰ ਆ ਡਿੱਗਿਆ। ਹਾਦਸਾ ਇੰਨਾ ਅਚਾਨਕ ਹੋਇਆ ਕਿ ਮਜ਼ਦੂਰਾਂ ਨੂੰ ਬਚਣ ਦਾ ਮੌਕਾ ਵੀ ਨਹੀਂ ਮਿਲਿਆ ਅਤੇ ਕਈ ਲੋਕ ਚੱਟਾਨ ਹੇਠਾਂ ਦੱਬ ਗਏ।

