Major aviation accident averted in Maharashtra! Plane skids off the runway during takeoff
ਮਹਾਰਾਸ਼ਟਰ ‘ਚ ਟਲਿਆ ਵੱਡਾ ਜਹਾਜ਼ ਹਾਦਸਾ! ਉਡਾਣ ਭਰਦੇ ਸਮੇਂ ਰਨਵੇਅ ਤੋਂ ਤਿਲਕਿਆ ਪਲੇਨ
ਸੋਲਾਪੁਰ, (ਆਵਾਜ਼ਿ ਕੌਮ ਬਿਊਰੋ)-ਮਹਾਰਾਸ਼ਟਰ ਦੇ ਸੋਲਾਪੁਰ ਵਿਚ ਉਡਾਣ ਭਰਦੇ ਸਮੇਂ ਇਕ ਸਿਖਲਾਈ ਜਹਾਜ਼ ਰਨਵੇਅ ਤੋਂ ਤਿਲਕ ਗਿਆ। ਹਾਲਾਂਕਿ ਇਸ ਹਾਦਸੇ ਵਿਚ ਪਾਇਲਟ ਨੂੰ ਕੋਈ ਨੁਕਸਾਨ ਨਹੀਂ ਪਹੁੰਚਿਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਘਟਨਾ ਵਾਲੀ ਥਾਂ ਦੀਆਂ ਤਸਵੀਰਾਂ ਵਿਚ ਰਨਵੇਅ ਤੋਂ ਤਿਲਕਣ ਤੋਂ ਬਾਅਦ ਜਹਾਜ਼ ਦਾ ਅਗਲਾ ਹਿੱਸਾ ਹੇਠਾਂ ਵੱਲ ਝੁਕਿਆ ਹੋਇਆ ਨਜ਼ਰ ਆ ਰਿਹਾ ਹੈ। ਅਧਿਕਾਰੀ ਨੇ ਦੱਸਿਆ ਕਿ ਮਹਿਲਾ ਪਾਇਲਟ ਸੁਰੱਖਿਅਤ ਬਚ ਗਈ ਅਤੇ ਉਸ ਨੂੰ ਕੋਈ ਸੱਟ ਨਹੀਂ ਲੱਗੀ। ਉਨ੍ਹਾਂ ਦੱਸਿਆ ਕਿ ਇਕ ‘ਫਲਾਇੰਗ ਕਲੱਬ’ ਵੱਲੋਂ ਚਲਾਇਆ ਜਾ ਰਿਹਾ ਇਹ ਜਹਾਜ਼ ਦੁਪਹਿਰ ਕਰੀਬ ਢਾਈ ਵਜੇ ਉਡਾਣ ਭਰਦੇ ਸਮੇਂ ਰਨਵੇਅ ਦੀ ਪੱਕੀ ਸਤ੍ਹਾ ਤੋਂ ਬਾਹਰ ਨਿਕਲ ਗਿਆ।

