ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਲਈ ਵੱਡਾ ਝਟਕਾ – ਤਿਲਕ ਵਰਮਾ ਦੀ ਹੋਈ ਸਰਜਰੀ

08 ਜਨਵਰੀ 2026 – ਭਾਰਤੀ ਟੀ-20 ਟੀਮ ਲਈ ਆਉਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਵੱਡਾ ਝਟਕਾ ਲੱਗ ਗਿਆ ਹੈ। ਤੇਜ਼ੀ ਨਾਲ ਉਭਰ ਰਹੇ ਬੱਲੇਬਾਜ਼ ਤਿਲਕ ਵਰਮਾ ਦੀ ਸਰਜਰੀ ਹੋ ਗਈ ਹੈ। ਇਸ ਕਾਰਨ ਉਹ ਨਿਊਜ਼ੀਲੈਂਡ ਖਿਲਾਫ਼ ਆਉਣ ਵਾਲੀ 5 ਮੈਚਾਂ ਦੀ ਟੀ-20 ਲੜੀ ਤੋਂ ਬਾਹਰ ਹੋ ਗਏ ਹਨ।
ਤਿਲਕ ਵਰਮਾ ਨੇ ਹਾਲ ਹੀ ਵਿੱਚ ਏਸ਼ੀਆ ਕੱਪ ਵਿੱਚ ਭਾਰਤ ਨੂੰ ਚੈਂਪੀਅਨ ਬਣਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਉਸ ਦੀ ਬੱਲੇਬਾਜ਼ੀ ਨੇ ਟੀਮ ਨੂੰ ਵੱਡਾ ਸਹਾਰਾ ਦਿੱਤਾ ਸੀ। ਫੈਨਸ ਅਤੇ ਟੀਮ ਪ੍ਰਬੰਧਨ ਇਸ ਖ਼ਬਰ ਨੂੰ ਲੈ ਕੇ ਬਹੁਤ ਚਿੰਤਤ ਹੈ। ਬੀਸੀਸੀਆਈ ਨੇ ਅਜੇ ਤੱਕ ਉਸ ਦੀ ਜਗ੍ਹਾ ਲਈ ਕਿਸੇ ਨੂੰ ਨਹੀਂ ਚੁਣਿਆ ਹੈ।
ਇਹ ਝਟਕਾ ਟੀ-20 ਵਿਸ਼ਵ ਕੱਪ ਦੀ ਤਿਆਰੀਆਂ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਫੈਨਸ ਸੋਸ਼ਲ ਮੀਡੀਆ ‘ਤੇ ਤਿਲਕ ਲਈ ਸ਼ੁਭਕਾਮਨਾਵਾਂ ਦੇ ਰਹੇ ਹਨ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਅਰਦਾਸ ਕਰ ਰਹੇ ਹਨ।

