Major move by Israel: Total ban imposed on Pakistani pilots and crew
ਇਜ਼ਰਾਈਲ ਦਾ ਵੱਡਾ ਐਕਸ਼ਨ, ਪਾਕਿਸਤਾਨੀ ਪਾਇਲਟਾਂ ਅਤੇ ਚਾਲਕ ਦਲ ‘ਤੇ ਲਗਾਈ ਪੂਰਨ ਰੋਕ
ਯੇਰੂਸ਼ਲਮ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨੀ ਪਾਇਲਟਾਂ ਅਤੇ ਚਾਲਕ ਦਲ ਦੇ ਮੈਂਬਰਾਂ ਨੂੰ ਨਵੀਆਂ ਪਾਬੰਦੀਆਂ ਤਹਿਤ ਇਜ਼ਰਾਈਲ ਦੇ ਹਵਾਈ ਖੇਤਰ ਤੋਂ ਲੰਘਣ ਵਾਲੇ ਜਹਾਜ਼ਾਂ ਵਿਚ ਸੇਵਾਵਾਂ ਦੇਣ ਤੋਂ ਰੋਕ ਦਿੱਤਾ ਗਿਆ ਹੈ। ਪਿਛਲੇ ਮਹੀਨੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਤੋਂ ਇਜ਼ਰਾਈਲ ਜਾ ਰਹੇ ਇਕ ਜਹਾਜ਼ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ ਸੀ। ਇਸ ਕਥਿਤ ਸਾਜ਼ਿਸ਼ ਨੂੰ ਨਾਕਾਮ ਕਰਨ ਦੌਰਾਨ ਭਾਰਤੀ ਪਾਇਲਟ ਕੈਪਟਨ ਸਮਿਤ ਮੱਛਾਰ ਜ਼ਖ਼ਮੀ ਹੋ ਗਏ ਸਨ। ਇਜ਼ਰਾਈਲ ਦੇ ਸਰਕਾਰੀ ਪ੍ਰਸਾਰਕ ‘ਕਾਨ’ ਦੀ ਖ਼ਬਰ ਅਨੁਸਾਰ ਜਹਾਜ਼ ਅਗਵਾ ਕਰਨ ਦੀ ਕੋਸ਼ਿਸ਼ ਤੋਂ ਬਾਅਦ ਟਰਾਂਸਪੋਰਟ ਮੰਤਰਾਲੇ ਦੇ ਹਵਾਬਾਜ਼ੀ ਸੁਰੱਖਿਆ ਸੰਚਾਲਨ ਕੇਂਦਰ ਨੇ ਨਵੇਂ ਅਤੇ ਸੋਧੇ ਹੋਏ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਇਜ਼ਰਾਈਲ ਦੇ ਪ੍ਰਸਾਰਕ ‘ਐੱਨ-12’ ਦੀ ਖ਼ਬਰ ਅਨੁਸਾਰ ਮੰਤਰਾਲੇ ਨੇ 1 ਅਕਤੂਬਰ ਨੂੰ ਵਿਦੇਸ਼ੀ ਹਵਾਨੀ ਕੰਪਨੀਆਂ ਨੂੰ ਇਨ੍ਹਾਂ ਪਾਬੰਦੀਆਂ ਬਾਰੇ ਸੂਚਿਤ ਕੀਤਾ ਸੀ। ਲੰਘੀ 30 ਸਤੰਬਰ ਨੂੰ ਦੁਬਈ ਤੋਂ ਤੇਲ ਅਵੀਵ ਜਾ ਰਹੀ ‘ਫਲਾਈਦੁਬਈ’ ਦੀ ਉਡਾਣ ਐੱਫ.ਜ਼ੈੱਡ. 1073 ਦੇ ਕਾਕਪਿਟ ਵਿਚ ਸਹਿ-ਪਾਇਲਟ ਨੇ ਕੈਪਟਨ ਸਮਿਤ ਮੱਛਾਰ ’ਤੇ ਚਾਕੂ ਨਾਲ ਹਮਲਾ ਕਰ ਕੇ ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਸੀ।

