Major operation by BSF and Police in Amritsar; 7 smugglers arrested with heroin worth 75 crores
ਅੰਮ੍ਰਿਤਸਰ ‘ਚ ਬੀ. ਐੱਸ. ਐੱਫ਼. ਤੇ ਪੁਲਸ ਦੀ ਵੱਡੀ ਕਾਰਵਾਈ, 75 ਕਰੋੜ ਦੀ ਹੈਰੋਇਨ ਸਣੇ 7 ਸਮੱਗਲਰ ਕਾਬੂ
ਅੰਮ੍ਰਿਤਸਰ (ਆਵਾਜ਼ਿ ਕੌਮ ਬਿਊਰੋ)-ਬੀ. ਐੱਸ. ਐੱਫ਼. ਅੰਮ੍ਰਿਤਸਰ ਸੈਕਟਰ ਦੀ ਟੀਮ ਨੇ ਪੁਲਸ ਨਾਲ ਮਿਲ ਕੇ ਇਕ ਸਾਂਝਾ ਆਪ੍ਰੇਸ਼ਨ ਚਲਾਉਂਦਿਆਂ ਤਿੰਨ ਮਾਮਲਿਆਂ ’ਚ 75 ਕਰੋੜ ਰੁਪਏ ਦੀ ਹੈਰੋਇਨ ਸਮੇਤ 7 ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪਹਿਲੇ ਮਾਮਲੇ ’ਚ ਪਿੰਡ ਡੰਡੇ ਵਿਖੇ ਕਾਰਵਾਈ ਕਰਦਿਆਂ ਚਾਰ ਸਮੱਗਲਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ, ਜਿਨ੍ਹਾਂ ਦੀ ਪਛਾਣ ਹਰਮਨਦੀਪ ਸਿੰਘ, ਹੁਸਨਦੀਪ ਸਿੰਘ ਉਰਫ਼ ਹੁਸਨ, ਸਾਜਨਪ੍ਰੀਤ ਸਿੰਘ ਉਰਫ਼ ਕਾਲੀ ਅਤੇ ਸਾਜਨਪ੍ਰੀਤ ਵਜੋਂ ਹੋਈ ਹੈ। ਦੂਜੇ ਮਾਮਲੇ ’ਚ ਪਿੰਡ ਦਿੱਲੀ ਵਿਖੇ ਕਾਰਵਾਈ ਕਰਦਿਆਂ 5 ਕਿਲੋ ਹੈਰੋਇਨ ਸਮੇਤ ਨਾਬਾਲਗ਼ ਵਿਸ਼ਾਲ ਦੇਵ ਸਿੰਘ ਉਰਫ਼ ਵਿਸ਼ਾਲ ਅਤੇ ਲਕਸ਼ੈ ਖੱਤਰੀ (ਦੋਵੇਂ ਵਾਸੀ ਘਣੂਪੁਰ ਕਾਲੇ ਛੇਹਰਟਾ) ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਤੀਜੇ ਮਾਮਲੇ ’ਚ ਪਿੰਡ ਪਾਦਰੀ ਵਿਖੇ ਕਾਰਵਾਈ ਕਰਦਿਆਂ 5 ਕਿਲੋ ਹੈਰੋਇਨ ਸਮੇਤ ਜਗਰੂਪ ਸਿੰਘ ਵਾਸੀ ਕਲੋਵਾਲ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਗ੍ਰਿਫ਼ਤਾਰ ਸਮੱਗਲਰਾਂ ਦੇ ਅਗਲੇ ਅਤੇ ਪਿਛਲੇ ਸਬੰਧਾਂ ਨੂੰ ਖੰਘਾਲਿਆ ਜਾ ਰਿਹਾ ਹੈ, ਜਿਸ ’ਚ ਕੁਝ ਹੋਰ ਸਮੱਗਲਰਾਂ ਦੀ ਗ੍ਰਿਫ਼ਤਾਰੀ ਹੋਣ ਦੀ ਸੰਭਾਵਨਾ ਹੈ।

