Canadian Sikh Mandip Singh Dhaliwal Acquitted in UAPA Case
ਯੂਏਪੀਏ ਕੇਸ ਵਿਚ ਕੈਨੇਡੀਅਨ ਸਿੱਖ ਮਨਦੀਪ ਸਿੰਘ ਧਾਲੀਵਾਲ ਬਰੀ

02 ਜੂਨ 2026, ਅੰਮ੍ਰਿਤਸਰ – ਸ੍ਰੀ ਅੰਮ੍ਰਿਤਸਰ ਸਾਹਿਬ ਦੀ ਸਪੈਸ਼ਲ UAPA ਅਦਾਲਤ ਦੇ ਜੱਜ ਬਲਜਿੰਦਰ ਸਿੰਘ ਨੇ ਠਾਣਾ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ ਅੰਮ੍ਰਿਤਸਰ ਵੱਲੋਂ 2016 ਵਿੱਚ ਦਰਜ ਐਫਆਈਆਰ ਨੰਬਰ 05 ਦੇ ਮਾਮਲੇ ਵਿੱਚ ਮਨਦੀਪ ਸਿੰਘ ਧਾਲੀਵਾਲ (ਕੈਨੇਡਾ) ਨੂੰ ਬਰੀ ਕਰ ਦਿੱਤਾ ਹੈ। ਇਹ ਕੇਸ ਅਸਲਾ ਐਕਟ ਅਤੇ UAPA ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦਰਜ ਕੀਤਾ ਗਿਆ ਸੀ।
ਇਸ ਮਾਮਲੇ ਵਿੱਚ ਮਨਦੀਪ ਸਿੰਘ ਸਮੇਤ 7 ਸਿੰਘਾਂ ਅਤੇ ਇੱਕ ਬੀਬੀ ਨੂੰ ਨਾਮਜ਼ਦ ਕੀਤਾ ਗਿਆ ਸੀ। ਸਾਰੇ ਮੁਲਜ਼ਮ ਇਸ ਸਮੇਂ ਜ਼ਮਾਨਤ ‘ਤੇ ਸਨ। ਅਦਾਲਤ ਨੇ ਮਨਦੀਪ ਸਿੰਘ ਧਾਲੀਵਾਲ ਅਤੇ ਇੱਕ ਹੋਰ ਨੌਜਵਾਨ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ।
ਬਾਕੀ ਛੇ ਵਿਅਕਤੀਆਂ ਨੂੰ UAPA ਦੀਆਂ ਧਾਰਾਵਾਂ ਵਿੱਚੋਂ ਬਰੀ ਕਰ ਦਿੱਤਾ ਗਿਆ। ਹਾਲਾਂਕਿ ਅਦਾਲਤ ਨੇ ਅਸਲਾ ਐਕਟ ਤਹਿਤ ਕੱਟੀ ਹੋਈ ਸਜ਼ਾ ਨੂੰ ਮੰਨਦਿਆਂ ਜੁਰਮਾਨਾ ਭਰਨ ਤੋਂ ਬਾਅਦ ਰਿਹਾਅ ਕਰਨ ਦੇ ਹੁਕਮ ਦਿੱਤੇ।
ਮਨਦੀਪ ਸਿੰਘ ਧਾਲੀਵਾਲ ਦੀ ਪੈਰਵਾਈ ਐਡਵੋਕੇਟ ਜਸਪਾਲ ਸਿੰਘ ਮੰਝਪੁਰ, ਐਡਵੋਕੇਟ ਨਵਜੀਤ ਸਿੰਘ ਟੁਰਨਾ ਅਤੇ ਐਡਵੋਕੇਟ ਗਗਨਦੀਪ ਸਿੰਘ ਵੱਲੋਂ ਕੀਤੀ ਗਈ। ਇਸ ਮਾਮਲੇ ਵਿੱਚ Sikh Legal Assistance Board ਵੱਲੋਂ ਵੀ ਕਾਨੂੰਨੀ ਸਹਿਯੋਗ ਦਿੱਤਾ ਗਿਆ।
