Manpreet Badal met with Amit Shah; key issues concerning Punjab were discussed
ਮਨਪ੍ਰੀਤ ਬਾਦਲ ਨੇ ਅਮਿਤ ਸ਼ਾਹ ਨਾਲ ਕੀਤੀ ਮੁਲਾਕਾਤ, ਪੰਜਾਬ ਦੇ ਅਹਿਮ ਮੁੱਦਿਆਂ ‘ਤੇ ਹੋਈ ਚਰਚਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)-ਭਾਜਪਾ ਦੇ ਸੀਨੀਅਰ ਆਗੂ ਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਸਬੰਧੀ ਮਨਪ੍ਰੀਤ ਬਾਦਲ ਨੇ ਸੋਸ਼ਲ ਮੀਡੀਆ ’ਤੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ ਇੱਕ ਨਿੱਜੀ ਤੇ ਪਰਿਵਾਰ ਦੇ ਦਿਲ ਦੇ ਕਰੀਬ ਖ਼ੁਸ਼ੀ ਸਾਂਝੀ ਕਰਨ ਤੋਂ ਇਲਾਵਾ ਉਨ੍ਹਾਂ ਵਿਚਕਾਰ ਪੰਜਾਬ ਦੇ ਭਵਿੱਖ ਅਤੇ ਇਸ ਦੀ ਖ਼ੁਸ਼ਹਾਲੀ ਬਾਰੇ ਵੀ ਵਿਚਾਰ-ਵਟਾਂਦਰਾ ਹੋਇਆ। ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ ਸਿਰਫ਼ ਇਕ ਸੂਬਾ ਨਹੀਂ, ਸਗੋਂ ਦਿਲਾਂ ਦੀ ਧੜਕਣ ਹੈ। ਉਨ੍ਹਾਂ ਵੱਲੋਂ ਸਾਂਝੀ ਕੀਤੀ ਜਾਣਕਾਰੀ ਮੁਤਾਬਕ, ਅਮਿਤ ਸ਼ਾਹ ਨੇ ਅਜਿਹੇ ਭਵਿੱਖ ਦੀ ਕਾਮਨਾ ਕੀਤੀ, ਜਿੱਥੇ ਪੰਜਾਬ ਦੀ ਧਰਤੀ ਖ਼ੁਸ਼ਹਾਲੀ ਨਾਲ ਭਰਪੂਰ ਹੋਵੇ, ਪੰਜਾਬੀ ਪੂਰੇ ਮਾਣ-ਸਨਮਾਨ ਅਤੇ ਵਕਾਰ ਨਾਲ ਜੀਵਨ ਬਤੀਤ ਕਰਨ ਅਤੇ ਸੂਬੇ ਦੀ ਅਮੀਰ ਸੱਭਿਆਚਾਰਕ ਵਿਰਾਸਤ ਹੋਰ ਪ੍ਰਫੁੱਲਤ ਹੋਵੇ। ਉਨ੍ਹਾਂ ਦੀ ਇਸ ਸੋਸ਼ਲ ਮੀਡੀਆ ਪੋਸਟ ’ਚ ਪੰਜਾਬ ਦੀ ਖ਼ੁਸ਼ਹਾਲੀ, ਲੋਕਾਂ ਦੇ ਮਾਣ-ਸਨਮਾਨ ਅਤੇ ਸੂਬੇ ਦੀ ਸੱਭਿਆਚਾਰਕ ਵਿਰਾਸਤ ਨੂੰ ਲੈ ਕੇ ਆਸ ਪ੍ਰਗਟਾਈ ਗਈ ਹੈ।

