‘Meri Rasoi’ Scheme Launched by Punjab Govt – Food Kit Every 3 Months
ਪੰਜਾਬ ਸਰਕਾਰ ਵੱਲੋਂ ‘ਮੇਰੀ ਰਸੋਈ’ ਸਕੀਮ ਲਾਂਚ – 3 ਮਹੀਨਿਆਂ ‘ਚ ਇੱਕ ਵਾਰ ਮਿਲੇਗੀ ਭੋਜਨ ਕਿੱਟ

23 ਫ਼ਰਵਰੀ 2026, ਚੰਡੀਗੜ੍ਹ – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਗਰੀਬ ਪਰਿਵਾਰਾਂ ਨੂੰ ਰਸੋਈ ਸਮੱਗਰੀ ਵਿੱਚ ਮੱਦਦ ਲਈ ‘ਮੇਰੀ ਰਸੋਈ’ ਸਕੀਮ ਲਾਂਚ ਕਰ ਦਿੱਤੀ ਹੈ। ਇਸ ਸਕੀਮ ਅਧੀਨ ਯੋਗ ਲਾਭਪਾਤਰੀ ਪਰਿਵਾਰਾਂ ਨੂੰ ਹਰ 3 ਮਹੀਨਿਆਂ ਬਾਅਦ ਇੱਕ ਵਾਰ ਭੋਜਨ ਕਿੱਟ ਮੁਹੱਈਆ ਕਰਵਾਈ ਜਾਵੇਗੀ।
ਕਿੱਟ ਵਿੱਚ ਸ਼ਾਮਲ ਹੋਣ ਵਾਲੀਆਂ ਵਸਤੂਆਂ:
- 2 ਕਿਲੋ ਛੋਲਿਆਂ ਦੀ ਦਾਲ
- 2 ਕਿਲੋ ਖੰਡ
- 1 ਕਿਲੋ ਸ਼ੁੱਧ ਆਇਓਡੀਨ ਵਾਲਾ ਨਮਕ
- 200 ਗ੍ਰਾਮ ਹਲਦੀ ਪਾਊਡਰ
- 1 ਲੀਟਰ ਸਰ੍ਹੋਂ ਦਾ ਤੇਲ
ਸਰਕਾਰ ਨੇ ਕਿਹਾ ਕਿ ਇਹ ਸਕੀਮ ਗਰੀਬ ਪਰਿਵਾਰਾਂ ਨੂੰ ਰਸੋਈ ਦੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਵਿੱਚ ਮੱਦਦ ਕਰੇਗੀ ਅਤੇ ਉਨ੍ਹਾਂ ਦੇ ਖਰਚੇ ਵਿੱਚ ਰਾਹਤ ਪਹੁੰਚਾਏਗੀ। ਸਕੀਮ ਦੀ ਸ਼ੁਰੂਆਤ ਤੋਂ ਹੀ ਲਾਭਪਾਤਰੀਆਂ ਨੂੰ ਰਜਿਸਟਰੇਸ਼ਨ ਅਤੇ ਵੰਡ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਪਹਿਲੀ ਕਿੱਟ ਜਲਦ ਹੀ ਵੰਡੀ ਜਾਵੇਗੀ।
ਇਸ ਸਕੀਮ ਨੂੰ ਲੈ ਕੇ ਸਮਾਜਿਕ ਹਲਕਿਆਂ ਵਿੱਚ ਚਰਚਾ ਤੇਜ਼ ਹੋ ਗਈ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਵੀ ਇਸ ਨੂੰ ਲੈ ਕੇ ਰਾਏ ਜਤਾਈ ਜਾ ਰਹੀ ਹੈ।
