Migrant laborers attack landlord who went to collect rent, dies during treatment
ਕਿਰਾਇਆ ਲੈਣ ਗਏ ਮਕਾਨ ਮਾਲਕ ‘ਤੇ ਪ੍ਰਵਾਸੀ ਮਜ਼ਦੂਰਾਂ ਦਾ ਹਮਲਾ, ਇਲਾਜ ਦੌਰਾਨ ਹੋਈ ਮੌਤ
ਦਸੂਹਾ (ਆਵਾਜ਼ਿ ਕੌਮ ਬਿਊਰੋ)-ਦਸੂਹਾ ਦੇ ਮੁਹੱਲਾ ਕੈਂਥਾ ਦਾ ਇਕ ਮਕਾਨ ਮਾਲਕ ਨਰੇਸ਼ ਕੁਮਾਰ ਤਿੰਨ ਮਹੀਨਿਆਂ ਦਾ ਕਿਰਾਇਆ ਆਪਣੇ ਕਿਰਾਏਦਾਰਾਂ ਤੋਂ ਲੈਣ ਗਿਆ ਸੀ। ਇਸ ਦੌਰਾਨ ਉਸ ‘ਤੇ ਕਿਰਾਏਦਾਰਾਂ ਵੱਲੋਂ ਹਮਲਾ ਕਰਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ ਗਿਆ। ਜ਼ਖ਼ਮੀ ਹਾਲਤ ਵਿਚ ਉਸ ਨੂੰ ਜਲੰਧਰ ਦੇ ਇਕ ਨਿੱਜੀ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਅੱਜ ਉਸ ਦੀ ਮੌਤ ਹੋ ਗਈ। ਇਸ ਸਬੰਧੀ ਜਦੋਂ ਥਾਣਾ ਮੁਖੀ ਦਸੂਹਾ ਦਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲੇ ਹੀ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਜਾ ਚੁੱਕਾ ਹੈ ਅਤੇ ਹੁਣ ਮਕਾਨ ਮਾਲਕ ਨਰੇਸ਼ ਕੁਮਾਰ ਦੀ ਮੌਤ ਹੋ ਜਾਣ ਤੋਂ ਬਾਅਦ ਇਸ ਕੇਸ ‘ਚ ਵੱਧਦਾ ਜੁਰਮ ਕਰਕੇ ਹੋਰ ਧਰਾਵਾਂ ਵੀ ਲਗਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪਹਿਲੇ ਹੀ ਕਿਰਾਏਦਾਰ ਗੁੱਡੂ ਪੁੱਤਰ ਮੰਗਲ ਉਸ ਦੀ ਪਤਨੀ ਸੀਤਾ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਜਦਕਿ ਉਨ੍ਹਾਂ ਦੇ ਨਾਲ ਦਾ ਸਾਥੀ ਸੱਠੂ ਵਾਸੀ ਬਿਹਾਰ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਜਦਕਿ ਮਕਾਨ ਮਾਲਕ ਨਰੇਸ਼ ਕੁਮਾਰ ਦੀ ਮੌਤ ਹੋਣ ਜਾਣ ਤੋਂ ਬਾਅਦ ਦਸੂਹਾ ਸ਼ਹਿਰ ਵਾਸੀਆਂ ‘ਚ ਪ੍ਰਵਾਸੀ ਮਜ਼ਦੂਰਾਂ ਦੀ ਧੱਕੇਸ਼ਾਹੀ ਵਿਰੁੱਧ ਭਾਰੀ ਰੋਸ ਵੇਖਿਆ ਗਿਆ ਹੈ।

