ਕੌਲੀ ਤੋਂ ਸਰਾਈ ਬੰਜਾਰਾ ਤੱਕ ਨਵੀਂ ਬਾਈਪਾਸ ਲਾਈਨ ਦਾ ਨਿਰਮਾਣ ਹੋਵੇਗਾ

25 ਫ਼ਰਵਰੀ 2026 – ਰੇਲਵੇ ਮੰਤਰਾਲੇ ਨੇ ਰਾਜਪੁਰਾ ਰੇਲਵੇ ਸਟੇਸ਼ਨ ਨੂੰ ਬਾਈਪਾਸ ਕਰਨ ਲਈ ਕੌਲੀ ਤੋਂ ਸਰਾਈ ਬੰਜਾਰਾ ਤੱਕ ਨਵੀਂ ਰੇਲ ਬਾਈਪਾਸ ਲਾਈਨ ਦੇ ਨਿਰਮਾਣ ਨੂੰ ਅਧਿਕਾਰਕ ਮਨਜ਼ੂਰੀ ਦੇ ਦਿੱਤੀ ਹੈ। ਫਾਈਨਲ ਲੋਕੇਸ਼ਨ ਸਰਵੇ ਪੂਰਾ ਹੋ ਚੁੱਕਾ ਹੈ ਅਤੇ ਇਸ ਨਾਲ ਪਟਿਆਲਾ ਅਤੇ ਲੁਧਿਆਣਾ ਵਿਚਕਾਰ ਚੱਲਣ ਵਾਲੀਆਂ ਟ੍ਰੇਨਾਂ ਨੂੰ ਰਾਜਪੁਰਾ ਸਟੇਸ਼ਨ ਵਿੱਚ ਦਾਖਲ ਹੋਣ ਜਾਂ ਰੁਕਣ ਦੀ ਲੋੜ ਖਤਮ ਹੋ ਜਾਵੇਗੀ।
ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਇਹ ਨਵੀਂ ਲਾਈਨ ਰਾਜਪੁਰਾ-ਮੋਹਾਲੀ ਰੇਲਵੇ ਲਾਈਨ ਨੂੰ ਸਿੱਧਾ ਅਤੇ ਸੁਗਮ ਕਨੈਕਸ਼ਨ ਪ੍ਰਦਾਨ ਕਰੇਗੀ। ਇਸ ਨਾਲ ਯਾਤਰੀਆਂ ਦਾ ਸਮਾਂ ਬਚੇਗਾ, ਟ੍ਰੇਨਾਂ ਦੀ ਰਫਤਾਰ ਵਧੇਗੀ ਅਤੇ ਰੇਲਵੇ ਨੈੱਟਵਰਕ ਦੀ ਕੁਸ਼ਲਤਾ ਵਿੱਚ ਸੁਧਾਰ ਹੋਵੇਗਾ। ਇਹ ਪ੍ਰੋਜੈਕਟ ਪੰਜਾਬ ਵਿੱਚ ਰੇਲਵੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ਵਾਲਾ ਅਹਿਮ ਕਦਮ ਹੈ।
ਪ੍ਰਸ਼ਾਸਨ ਅਤੇ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਇਸ ਲਾਈਨ ਦੇ ਨਿਰਮਾਣ ਨਾਲ ਰਾਜਪੁਰਾ ਸਟੇਸ਼ਨ ‘ਤੇ ਭੀੜ ਘੱਟ ਹੋਵੇਗੀ ਅਤੇ ਟ੍ਰੇਨਾਂ ਦੇ ਸੰਚਾਰ ਵਿੱਚ ਸੌਖ ਹੋਵੇਗੀ। ਪ੍ਰੋਜੈਕਟ ਦੇ ਅਗਲੇ ਪੜਾਅਾਂ ਵਿੱਚ ਜ਼ਮੀਨ ਅਧਿਗ੍ਰਹਿਣ ਅਤੇ ਨਿਰਮਾਣ ਕੰਮ ਸ਼ੁਰੂ ਹੋਣਗੇ।

