No ban on the sale of meat and fish near Somnath Temple; High Court lifts government restriction
ਸੋਮਨਾਥ ਮੰਦਰ ਨੇੜੇ ਮੀਟ-ਮੱਛੀ ਵੇਚਣ ’ਤੇ ਰੋਕ ਨਹੀਂ, ਹਾਈ ਕੋਰਟ ਨੇ ਹਟਾਈ ਸਰਕਾਰੀ ਪਾਬੰਦੀ
ਅਹਿਮਦਾਬਾਦ (ਆਵਾਜ਼ਿ ਕੌਮ ਬਿਊਰੋ)-ਗੁਜਰਾਤ ਹਾਈ ਕੋਰਟ ਨੇ ਸੋਮਨਾਥ ਮੰਦਰ ਦੇ ਆਲੇ-ਦੁਆਲੇ ਵਿਕਣ ਵਾਲੇ ਮੀਟ-ਮੱਛੀ ’ਤੇ ਸਰਕਾਰ ਵੱਲੋਂ ਲਗਾਈ ਰੋਕ ਰੱਦ ਕਰ ਦਿੱਤੀ ਹੈ। ਅਦਾਲਤ ਨੇ ਇਸ ਹੁਕਮ ’ਤੇ ਰੋਕ ਲਗਾਉਣ ਦੀ ਸੂਬਾ ਸਰਕਾਰ ਦੀ ਮੰਗ ਵੀ ਠੁਕਰਾ ਦਿੱਤੀ। ਜਸਟਿਸ ਨਿਸ਼ਾ ਐੱਮ. ਠਾਕੋਰ ਦੀ ਬੈਂਚ ਨੇ ਸਰਕਾਰ ਦੀ ਦਲੀਲ ਖਾਰਿਜ ਕਰ ਦਿੱਤੀ ਅਤੇ ਪਾਬੰਦੀ ਨੂੰ ਰੱਦ ਕਰ ਦਿੱਤਾ। ਅਦਾਲਤ ਨੇ ਮੰਨਿਆ ਕਿ ਕੁਲੈਕਟਰ ਨੇ ਗੁਜਰਾਤ ਪੁਲਸ ਐਕਟ ਦੀ ਧਾਰਾ 33(1) (ਡਬਲਿਊ) ਦੇ ਤਹਿਤ ਆਪਣੀਆਂ ਸ਼ਕਤੀਆਂ ਤੋਂ ਬਾਹਰ ਜਾ ਕੇ ਇਕ ਜਾਇਜ਼ ਵਪਾਰ ’ਤੇ ਸਥਾਈ ਰੋਕ ਲਗਾ ਦਿੱਤੀ, ਜੋ ਅਸੰਵਿਧਾਨਕ ਹੈ। ਸਰਕਾਰ ਹੁਣ ਇਸ ਫ਼ੈਸਲੇ ਦੇ ਖ਼ਿਲਾਫ ਡਿਵੀਜ਼ਨ ਬੈਂਚ ਜਾਂ ਸੁਪਰੀਮ ਕੋਰਟ ਵਿਚ ਜਾ ਸਕਦੀ ਹੈ ਪਰ ਫਿਲਹਾਲ ਪਾਬੰਦੀ ਖ਼ਤਮ ਹੈ।

