On the orders of the SSP, 5 police outposts in Amritsar district have been closed; several villages, including Sathiala, are affected
SSP ਦੇ ਹੁਕਮਾਂ ‘ਤੇ ਅੰਮ੍ਰਿਤਸਰ ਜ਼ਿਲ੍ਹੇ ‘ਚ 5 ਪੁਲਸ ਚੌਕੀਆਂ ਬੰਦ, ਸਠਿਆਲਾ ਸਮੇਤ ਕਈ ਪਿੰਡ ਪ੍ਰਭਾਵਿਤ
ਬਾਬਾ ਬਕਾਲਾ ਸਾਹਿਬ (ਆਵਾਜ਼ਿ ਕੌਮ ਬਿਊਰੋ)-ਪੁਲਸ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਅਧੀਨ ਪੈਂਦੀ ਮਹੱਤਵਪੂਰਨ ਪੁਲਸ ਚੌਕੀ ਸਠਿਆਲਾ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿਸ ਤੋਂ ਬਾਅਦ ਚੌਕੀ ਦੇ ਦਰਵਾਜ਼ੇ ਨੂੰ ਪੱਕਾ ਤਾਲਾ ਲਾ ਦਿੱਤਾ ਗਿਆ ਹੈ। ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੇ ਐੱਸ. ਐੱਸ. ਪੀ. ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਜ਼ਿਲੇ ’ਚ ਸਠਿਆਲਾ ਸਮੇਤ ਕੁੱਲ ਪੰਜ ਪੁਲਸ ਚੌਕੀਆਂ ਨੂੰ ਫਿਲਹਾਲ ਬੰਦ ਕਰ ਦਿੱਤਾ ਗਿਆ ਹੈ। ਸਠਿਆਲਾ ਪੁਲਸ ਚੌਕੀ ਬੰਦ ਹੋਣ ਨਾਲ ਇਸ ਨਾਲ ਜੁੜੇ ਪੰਜ ਛੇ ਪਿੰਡਾਂ ਦੇ ਲੋਕ ਕਾਫੀ ਪ੍ਰਭਾਵਿਤ ਹੋ ਰਹੇ ਹਨ। ਹੁਣ ਇਨ੍ਹਾਂ ਪਿੰਡਾਂ ਦੀ ਸੁਰੱਖਿਆ ਰੱਬ ਆਸਰੇ ਹੋਵੇਗੀ। ਇਹ ਵੀ ਪਤਾ ਲੱਗਾ ਹੈ ਕਿ ਪ੍ਰਭਾਵਿਤ ਪਿੰਡਾਂ ਨੂੰ ਫਿਲਹਾਲ ਥਾਣਾ ਬਿਆਸ ਨਾਲ ਜੋੜ ਦਿੱਤਾ ਗਿਆ ਹੈ। ਅਜਿਹਾ ਹੋਣ ਨਾਲ ਹੁਣ ਲੋਕਾਂ ਨੂੰ ਪੁਲਸ ਨਾਲ ਸੰਬੰਧਿਤ ਕੰਮਾਂ ਲਈ ਦੂਰ ਜਾਣਾ ਪਵੇਗਾ।

