“Overseas Sikh Leaders Outraged by Censor Cuts on ‘Punjab 95′”ਫਿਲਮ ਪੰਜਾਬ 95 ਤੇ ਸੈਂਸਰ ਬੋਰਡ ਵਲੋਂ ਕੱਟ ਲਾਉਣ ਤੇ ਭੜਕੇ ਵਿਦੇਸ਼ੀ ਸਿੱਖ ਆਗੂ

ਲੰਡਨ ( ਏਜੰਸੀਆਂ ) ਦਿਲਜੀਤ ਦੁਸਾਂਝ ਵੱਲੋਂ ਹਾਲ ਵਿੱਚ ਹੀ ਆਪਣੀ ਫਿਲਮ ਪੰਜਾਬ 95 ਜਿਹੜੀ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਤੇ ਅਧਾਰਤ ਇੱਕ ਸੱਚੀ ਕਹਾਣੀ ਹੈ ਉਸ ਉੱਤੇ 2022 ਵਿੱਚ ਸੈਂਸਰ ਬੋਰਡ ਵੱਲੋਂ ਪਹਿਲਾ 20 ਕੱਟ ਫਿਰ 85 ਤੇ ਹੁਣ 120 ਕੱਟ ਲਾਉਣ ਤੇ ਵਿਦੇਸ਼ੀ ਖਾਲਿਸਤਾਨੀ ਸਿੱਖ ਆਗੂਆਂ ਵੱਲੋਂ ਕਰੜਾ ਇਤਰਾਜ਼ ਪ੍ਰਗਟ ਕੀਤਾ ਗਿਆ ਹੈ ਮੀਡੀਆ ਨੂੰ ਬਿਆਨ ਜਾਰੀ ਕਰਦੇ ਹੋਏ ਯੂ ਕੇ ਵਿੱਚ ਰਾਜਸੀ ਸ਼ਰਨ ਤੇ ਰਹਿ ਰਹੇ ਸਿੱਖ ਫੈਡਰੇਸ਼ਨ ਯੂ ਕੇ ਦੇ ਸੀਨੀਅਰ ਆਗੂ ਭਾਈ ਕੁਲਵੰਤ ਸਿੰਘ ਮੁਠੱਡਾ ,ਭਾਈ ਬਲਵਿੰਦਰ ਸਿੰਘ ਡੱਲੇਵਾਲ, ਜਰਮਨੀ ਤੋਂ ਭਾਈ ਗੁਰਵਿੰਦਰ ਸਿੰਘ ਨਡਾਲੋ, ਅਮਰੀਕਾ ਤੋਂ ਗੁਰਮੇਲ ਸਿੰਘ ਢੇਸੀ ਅਤੇ ਬੈਲਜੀਅਮ ਤੋਂ ਭਾਈ ਗੁਰਦਿਆਲ ਸਿੰਘ ਢਕਾਣਸੂ ਨੇ ਕਿਹਾ ਕਿ ਇਹ ਫਿਲਮ 1984 ਤੋ 1995 ਦੋਰਾਨ ਹਿੰਦੋਸਤਾਨ ਦੀ ਦਹਿਸ਼ਤਗਰਦ ਹਕੂਮਤ ਦੀ ਸ਼ਹਿ ਤੇ ਪੰਜਾਬ ਦੇ ਬੁੱਚੜ ਮੁੱਖ ਮੰਤਰੀ ਬੇਅੰਤੇ ਅਤੇ ਡੀ ਜੀ ਪੀ ਕੇ ਪੀ ਐਸ ਗਿੱਲ ਵੱਲੋਂ ਕੋਹ ਕੋਹ ਕੇ ਸ਼ਹੀਦ ਕੀਤੇ ਗਏ ਅਤੇ ਲਾਪਤਾ ਕਰਕੇ ਸ਼ਹੀਦ ਕੀਤੇ 25000 ਸਿੱਖ ਨੌਜਵਾਨਾਂ ਤੇ ਸਿੱਖ ਕੌਮ ਉੱਤੇ ਕੀਤੇ ਜੁਲਮਾਂ ਨੂੰ ਜਿਸ ਤਰ੍ਹਾਂ ਜਸਵੰਤ ਸਿੰਘ ਖਾਲੜਾ ਨੇ ਦੁਨੀਆਂ ਸਾਹਮਣੇ ਉਜਾਗਰ ਕੀਤਾ ਉਸ ਨੂੰ ਹੂ ਬ ਹੂ ਬਿਆਨ ਕਰਦੀ ਹੈ ਜਿਸ ਕਰਕੇ ਇਸ ਨੂੰ ਰਿਲੀਜ਼ ਕਰਨ ਲਈ ਸੈਂਸਰ ਬੋਰਡ ਭਾਜਪਾ ਸਰਕਾਰ ਦੀ ਮਿਲੀ ਭੁਗਤ ਨਾਲ ਰੁਕਾਵਟਾਂ ਖੜੀਆਂ ਕਰ ਰਿਹਾ ਹੈ। ਉਪਰੋਕਤ ਖਾਲਿਸਤਾਨੀ ਆਗੂਆਂ ਨੇ ਕਿਹਾ ਕਿ ਫਿਲਮ ਦਾ ਟਾਈਟਲ ਬਦਲਣ ਅਤੇ ਉਸ ਵਿੱਚ ਕੱਟ ਲਾ ਕੇ ਸਿੱਖ ਕੌਮ ਉੱਤੇ ਕੀਤੇ ਗਏ ਬੇਤਹਾਸ਼ਾ ਜ਼ੁਲਮਾਂ ਨੂੰ ਕਦੇ ਵੀ ਲੁਕਾਇਆ ਨਹੀਂ ਜਾ ਸਕਦਾ ਅੱਜ ਪੂਰੀ ਦੁਨੀਆ ਵਿੱਚ ਪਤਾ ਲੱਗ ਚੁੱਕਾ ਹੈ ਜਿਸ ਤਰ੍ਹਾਂ ਭਾਰਤ ਦੀ ਦਹਿਸ਼ਤਗਰਦ ਹਿੰਦੂ ਹਕੂਮਤ ਅਤੇ ਪੰਜਾਬ ਦੀ ਬੁੱਚੜ ਹਕੂਮਤ ਵੱਲੋਂ ਸਿੱਖ ਕੌਮ ਉਤੇ ਜੁਲਮ ਢਾਹੇ ਗਏ ਅਤੇ ਸਿੱਖ ਨੌਜਵਾਨਾਂ ਦੀ ਨਸਲ ਕੁਸ਼ੀ ਕੀਤੀ ਗਈ ਪਰ ਹੈਰਾਨੀ ਦੀ ਗੱਲ ਹੈ ਕਿ ਭਾਰਤੀ ਜਨਤਾ ਪਾਰਟੀ ਵਿੱਚ ਬੈਠੇ ਸਿੱਖ ਚਿਹਰੇ ਵੀ ਇਸ ਮੁੱਦੇ ਉੱਤੇ ਮੂੰਹ ਨੂੰ ਤਾਲਾ ਲਾਈ ਬੈਠੇ ਹਨ ਅਖੀਰ ਵਿੱਚ ਉਕਤ ਖਾਲਿਸਤਾਨੀ ਆਗੂਆਂ ਨੇ ਕਿਹਾ ਕਿ ਜਿਸ ਤਰ੍ਹਾਂ ਭਾਰਤ ਵਿੱਚ ਵਾਰ ਵਾਰ ਸਿੱਖਾਂ ਨਾਲ ਗੁਲਾਮਾਂ ਵਾਲਾ ਸਲੂਕ ਹੋ ਰਿਹਾ ਹੈ ਉਸ ਦਾ ਇੱਕੋ ਇੱਕ ਹੱਲ ਹੈ ਪੰਜਾਬ ਦੀ ਆਜ਼ਾਦੀ ਖਾਲਿਸਤਾਨ ਖਾਲਿਸਤਾਨੀ ਆਗੂਆਂ ਨੇ ਕਿਹਾ ਕਿ ਉਹ ਪੰਜਾਬ ਨੂੰ ਭਾਰਤ ਕੋਲੋਂ ਆਜ਼ਾਦ ਕਰਾਉਣ ਲਈ ਚੱਲ ਰਹੇ ਖਾਲਿਸਤਾਨ ਦੇ ਸੰਘਰਸ਼ ਲਈ ਆਖਰੀ ਦਮ ਤੱਕ ਲੜਨਗੇ ਉਹਨਾਂ ਸਮੂਹ ਪੰਜਾਬ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਖਾਲਿਸਤਾਨ ਦੇ ਸੰਘਰਸ਼ ਲਈ ਆਪਣਾ ਵੱਧ ਚੜ ਕੇ ਯੋਗਦਾਨ ਪਾਉਣ ਤੇ ਸਾਡਾ ਸਾਥ ਦੇਣ

London : Diljit Dosanjh’s recent film Punjab 95, based on the true story of Shaheed Jaswant Singh Khalra, has faced strong objections from overseas Sikh leaders after the Central Board of Film Certification (CBFC) imposed 120 cuts, following initial cuts of 20 and 85. Sikh leaders from various countries, including Bhai Kulwant Singh Muthadda from the UK, Bhai Balwinder Singh Dallewal, Bhai Gurvinder Singh Nadal from Germany, Gurmukh Singh Dhillon from the US, and Bhai Gurdayal Singh Dhakan from Belgium, have expressed outrage.

In a media statement, they condemned the Indian government’s attempts to censor the film, which highlights the atrocities committed against the Sikh youth from 1984 to 1995. They emphasized that the film truthfully portrays the mass killings and disappearances of 25,000 Sikhs under the leadership of Punjab’s Chief Minister Beant Singh and DGP KPS Gill, as revealed by Jaswant Singh Khalra.

The leaders also criticized the BJP for colluding with the censor board to block the film’s release, stating that even with the imposed cuts and title change, the horrors faced by the Sikh community cannot be hidden. They also pointed out the silence of the Sikh faces within the BJP on this issue, expressing dismay.

The Khalistani leaders reiterated that the only solution to the ongoing oppression of Sikhs in India is the establishment of a free Punjab, Khalsa Raj. They vowed to fight for Khalistan until the end, calling on Punjabis to actively support the struggle for independence.