Pakistan arrested 212 people while cracking down on an online fraud network
ਪਾਕਿਸਤਾਨ ਨੇ ਆਨਲਾਈਨ ਧੋਖਾਦੇਹੀ ਨੈੱਟਵਰਕ ’ਤੇ ਕਾਰਵਾਈ ਕਰਦਿਆਂ 212 ਲੋਕਾਂ ਨੂੰ ਕੀਤਾ ਗ੍ਰਿਫ਼ਤਾਰ
ਗੁਰਦਾਸਪੁਰ/ਇਸਲਾਮਾਬਾਦ (ਆਵਾਜ਼ਿ ਕੌਮ ਬਿਊਰੋ)-ਪਾਕਿਸਤਾਨ ਦੀ ਰਾਸ਼ਟਰੀ ਸਾਈਬਰ ਅਪਰਾਧ ਜਾਂਚ ਏਜੰਸੀ ਨੇ ਇਸਲਾਮਾਬਾਦ ਵਿਚ ਵੱਡੀ ਕਾਰਵਾਈ ਕਰਦਿਆਂ ਤਿੰਨ ਗੈਰ-ਕਾਨੂੰਨੀ ਕਾਲ ਸੈਂਟਰਾਂ ’ਤੇ ਛਾਪੇਮਾਰੀ ਕੀਤੀ। ਇਹ ਕਾਲ ਸੈਂਟਰ ਇਕ ਅੰਤਰਰਾਸ਼ਟਰੀ ਆਨਲਾਈਨ ਧੋਖਾਦੇਹੀ ਨੈੱਟਵਰਕ ਨਾਲ ਜੁੜੇ ਹੋਏ ਸਨ, ਜੋ ਪਾਕਿਸਤਾਨ ਅਤੇ ਵਿਦੇਸ਼ਾਂ ਵਿਚ ਲੋਕਾਂ ਨਾਲ ਠੱਗੀ ਮਾਰਦੇ ਸਨ। ਪਿਛਲੇ 24 ਘੰਟਿਆਂ ਦੌਰਾਨ ਹੋਈ ਇਸ ਕਾਰਵਾਈ ਵਿੱਚ ਚੀਨੀ ਨਾਗਰਿਕਾਂ ਸਮੇਤ 212 ਪਾਕਿਸਤਾਨੀ ਅਤੇ ਚੀਨੀ ਔਰਤਾਂ-ਮਰਦਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਛਾਪੇਮਾਰੀ ਦੌਰਾਨ ਅਧਿਕਾਰੀਆਂ ਨੇ ਵੱਡੀ ਮਾਤਰਾ ਵਿਚ ਇਲੈਕਟ੍ਰਾਨਿਕ ਯੰਤਰ ਜ਼ਬਤ ਕੀਤੇ ਹਨ, ਜਿਨ੍ਹਾਂ ਵਿਚ 306 ਮੋਬਾਈਲ ਫੋਨ, 383 ਕੰਪਿਊਟਰ-ਈ-ਪੈਡ ਅਤੇ 299 ਮਾਨੀਟਰ ਤੇ ਲੈਪਟਾਪ ਸ਼ਾਮਲ ਹਨ।

