ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ ਗੁਰਦਾਸਪੁਰ ਜ਼ਿਲੇ ਦੇ 20 ਲੇਖਕਾਂ ਦਾ ਕੀਤਾ ਗਿਆ ਸਨਮਾਨ

ਬਟਾਲਾ-ਰਸ਼ਪਿੰਦਰ ਕੌਰ ਗਿੱਲ- ਪੀਂਘਾਂ ਸੋਚ ਦੀਆਂ ਸਾਹਿਤ ਮੰਚ ਵੱਲੋਂ 15 ਅਪ੍ਰੈਲ 2025 ਨੂੰ ਹਸਤ ਸ਼ਿਲਪ ਕਾਲਜ, ਬਟਾਲਾ ਵਿਖੇ ਗੁਰਦਾਸਪੁਰ ਜ਼ਿਲੇ ਦੇ 20 ਲੇਖਕਾਂ ਦਾ ਰੂਬਰੂ, ਕਵੀ ਦਰਬਾਰ ਅਤੇ ਸਨਮਾਨ ਸਮਾਰੋਹ ਕਰਵਾਇਆ ਗਿਆ। ਇਹ ਸਨਮਾਨ ਸਮਾਰੋਹ ਦੀ ਪ੍ਰਬੰਧਕੀ ਟੀਮ ਵਿੱਚ ਰਸ਼ਪਿੰਦਰ ਕੌਰ ਗਿੱਲ ਜੀ, ਪ੍ਰਵੀਨ ਕੌਰ ਸਿੱਧੂ ਜੀ, ਸੁਰਿੰਦਰ ਕੌਰ ਸਰਾਏ ਜੀ ਅਤੇ ਬਾਜਵਾ ਅਫਰੀਕਾ ਜੀ ਨੇ ਆਪਣਾ ਯੋਗਦਾਨ ਪਾਇਆ।

ਇਸ ਸਮਾਰੋਹ ਵਿੱਚ ਨਵਜੋਤ ਕੌਰ ਬਾਜਵਾ ਜੀ, ਰਣਜੀਤ ਕੌਰ ਭਿੰਡਰ ਜੀ, ਭੁਪਿੰਦਰ ਦੀਨਾਨਗਰ ਜੀ, ਡਾਕਟਰ ਰਮਨਦੀਪ ਸਿੰਘ ਦੀਪ ਜੀ, ਰਾਜੇਸ਼ ਕੁਮਾਰ ਬੱਬੀ ਜੀ, ਜਗਨ ਨਾਥ ਨਿਮਾਣਾ ਉਦੋਕੇ ਜੀ, ਰਾਜ ਕਲਾਨੋਰ ਜੀ, ਬਲਵੀਰ ਕੁਮਾਰ (ਬਾਬਾ ਬੀਰ੍ਹਾ) ਜੀ, ਜਸਵਿੰਦਰ ਕੌਰ ਜੀ, ਚਾਹਤਪ੍ਰੀਤ ਕੌਰ ਜੀ, ਪਵਨ ਕੁਮਾਰ ਜੀ, ਸੁਖਵਿੰਦਰ ਕੌਰ ਜੀ, ਡਾ ਸਤਿੰਦਰ ਕੌਰ ਕਾਹਲੌਂ ਜੀ, ਡਾ: ਸਤਿੰਦਰਜੀਤ ਕੌਰ ਬੁੱਟਰ ਜੀ, ਵਰਗਿਸ ਸਲਾਮਤ ਜੀ, ਅਜੀਤ ਕਮਲ ਜੀ, ਬਲਵਿੰਦਰ ਸਿੰਘ ਗੰਭੀਰ ਜੀ, ਰਮਨਦੀਪ ਕੌਰ ਜੀ, ਸੁਲਤਾਨ ਭਾਰਤੀ ਜੀ ਅਤੇ ਵਿਜੇ ਅਗਨੀਹੋਤਰੀ ਜੀ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਉਚੇਚੇ ਤੌਰ ਤੇ ਪ੍ਰਵੀਨ ਕੌਰ ਸਿੱਧੂ ਜੀ, ਡਾ਼ ਹਰਮੀਤ ਕੌਰ ਮੀਤ ਜੀ, ਜਯੋਤੀ ਭਗਤ ਬਟਾਲਵੀ ਜੀ, ਰਣਜੀਤ ਕੌਰ ਬਾਜਵਾ ਜੀ, ਅਮਰੀਕ ਸਿੰਘ ਲੇਹਲ ਮਨਜਾਪ ਕੌਰ ਜੀ ਅਤੇ ਚਰਨਜੀਤ ਕੌਰ ਜੀ ਪਹੁੰਚੇ। ਲੇਖਕਾਂ ਦੀਆਂ ਰਚਨਾਵਾਂ ਸੁਨਣ ਲਈ ਕਾਲਜ ਦੇ ਵਿਦਿਆਰਥੀਆਂ ਨੇ ਵੀ ਸ਼ਮੂਲਿਯਤ ਕੀਤੀ। ਕਾਲਜ ਦੇ ਪ੍ਰਿੰਸੀਪਲ, ਵਾਇਸ ਪ੍ਰਿੰਸੀਪਲ ਅਤੇ ਅਧਿਆਪਕ ਵੀ ਉਚੇਚੇ ਤੌਰ ਤੇ ਲੇਖਕਾਂ ਦੀ ਮਹਿਫਲ ਵਿੱਚ ਸ਼ਾਮਲ ਹੋਏ। ਸਭ ਲੇਖਕਾਂ ਨੇ ਆਪਣੀ-ਆਪਣੀ ਰਚਨਾ ਸੁਣਾ ਕੇ ਸਰੋਤਿਆਂ ਨੂੰ ਸਮਾਜਿਕ ਕੁਰਿਤੀਆਂ ਬਾਰੇ ਸੋਚਣ ਤੇ ਮਜਬੂਰ ਕਰ ਦਿੱਤਾ। ਕਵੀ ਦਰਬਾਰ ਤੋਂ ਬਾਦ ਪੀਂਘਾਂ ਸੋਚ ਦੀਆਂ ਮੰਚ ਵੱਲੋਂ 20 ਲੇਖਕਾਂ ਨੂੰ ਮੰਚ ਦਾ ਸਨਮਾਨ ਚਿੰਨ੍ਹ ਅਤੇ ਮੰਚ ਦੀ ਨੋਟਬੁੱਕ ਦੇ ਕੇ ਸਨਮਾਨਿਤ ਕੀਤਾ ਗਿਆ। ਉਚੇਚੇ ਤੌਰ ਤੇ ਪਹੁੰਚੇ ਸਾਰੇ ਮਹਿਮਾਨਾਂ ਨੂੰ ਮੰਚ ਦੀ ਰਿਵਾਇਤ ਅਨੁਸਾਰ ਨੋਟਬੁੱਕ ਦੇ ਕੇ ਸਨਮਾਨਿਤ ਕੀਤਾ ਗਿਆ। ਪ੍ਰਬੰਧਕੀ ਟੀਮ ਨੂੰ ਮੰਚ ਵੱਲੋਂ ਸਨਮਾਨਿਤ ਚਿੰਨ੍ਹ ਭੇਂਟ ਕੀਤੇ ਗਏ। ਸਾਰਾ ਸਮਾਗਮ ਯਾਦਗਿਰੀ ਹੋ ਨਿਬੜਿਆ।