Pilot’s health deteriorates in mid-air, Bengaluru-bound IndiGo flight diverted to Muscat
ਹਵਾ ’ਚ ਵਿਗੜੀ ਪਾਇਲਟ ਦੀ ਸਿਹਤ, ਮਸਕਟ ਵੱਲ ਮੋੜੀ ਬੈਂਗਲੁਰੂ ਜਾ ਰਹੀ ਇੰਡੀਗੋ ਦੀ ਫਲਾਈਟ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦੋਹਾ ਤੋਂ ਬੈਂਗਲੁਰੂ ਜਾ ਰਹੇ ਇੰਡੀਗੋ ਦੇ ਇਕ ਜਹਾਜ਼ ਵਿਚ ਉਸ ਸਮੇਂ ਹਫ਼ੜਾ-ਦਫ਼ੜੀ ਮਚ ਗਈ, ਜਦੋਂ ਇਕ ਪਾਇਲਟ ਦੀ ਸਿਹਤ ਅਚਾਨਕ ਖ਼ਰਾਬ ਹੋ ਗਈ। ਬੀਮਾਰ ਹੋਣ ਕਾਰਨ ਬੈਂਗਲੁਰੂ ਜਾ ਰਹੀ ਫਲਾਈਟ ਵੀਰਵਾਰ ਨੂੰ ਮਸਕਟ ਵੱਲ ਮੋੜ ਦਿੱਤੀ ਗਈ। ਇਹ ਉਡਾਣ (6ਈ 1302) ਏ321 ਜਹਾਜ਼ ਰਾਹੀਂ ਸੰਚਾਲਤ ਕੀਤੀ ਜਾ ਰਹੀ ਸੀ। ਇਸ ਮਾਮਲੇ ਦੇ ਸਬੰਧ ਵਿਚ ਹਵਾਬਾਜ਼ੀ ਕੰਪਨੀ ਵਲੋਂ ਇਕ ਬਿਆਨ ਦਿੱਤਾ ਗਿਆ। ਕੰਪਨੀ ਨੇ ਕਿਹਾ ਕਿ ਚਾਲਕ ਦਲ ਦੇ ਮੈਂਬਰਾਂ ’ਚੋਂ ਇਕ ਦੀ ਸਿਹਤ ਖ਼ਰਾਬ ਹੋਣ ‘ਤੇ ਤੁਰੰਤ ਮੈਡੀਕਲ ਸਹਾਇਤਾ ਦੀ ਲੋੜ ਪੈਣ ਕਾਰਨ ਫਲਾਈਟ ਨੂੰ ਮਸਕਟ ਵੱਲ ਮੋੜਿਆ ਗਿਆ ਹੈ। ਹਵਾਬਾਜ਼ੀ ਕੰਪਨੀ ਨੇ ਕਿਹਾ ਕਿ ਜਹਾਜ਼ ਦੇ ਮਸਕਟ ’ਚ ਉਤਰਨ ਤੋਂ ਬਾਅਦ ਸਬੰਧਤ ਚਾਲਕ ਦਲ ਦੇ ਮੈਂਬਰ ਦਾ ਮੈਡੀਕਲ ਟੀਮ ਨੇ ਇਲਾਜ ਕੀਤਾ ਅਤੇ ਹੁਣ ਉਸਦੀ ਹਾਲਤ ਬਿਹਤਰ ਹੈ। ਫਲਾਈਟ ਵਿਚ ਸਵਾਰ ਯਾਤਰੀਆਂ ਨੂੰ ਬੈਂਗਲੁਰੂ ਪਹੁੰਚਾਉਣ ਲਈ ਇਕ ਬਦਲਵੇਂ ਜਹਾਜ਼ ਅਤੇ ਚਾਲਕ ਦਲ ਦੀ ਨਵੀਂ ਟੀਮ ਦਾ ਪ੍ਰਬੰਧ ਕੀਤਾ ਗਿਆ ਹੈ। ਇਸ ਸਬੰਧ ’ਚ ਹੋਰ ਜ਼ਿਆਦਾ ਜਾਣਕਾਰੀ ਪ੍ਰਾਪਤ ਨਹੀਂ ਹੋ ਸਕੀ ਹੈ।

