ਪੰਜਾਬ ਪੁਲਿਸ ਨੇ ਜਾਰੀ ਕੀਤਾ ਸਾਈਬਰ ਅਲਰਟ: ਪਾਕਿਸਤਾਨੀ ਹੈਕਰਾਂ ਵੱਲੋਂ “ਡਾਂਸ ਆਫ਼ ਦ ਹਿਲੇਰੀ” ਨਾਮਕ ਖ਼ਤਰਨਾਕ ਮਾਲਵੇਅਰ ਭੇਜਣ ਦੀ ਚਿਤਾਵਨੀ

ਪੰਜਾਬ ਪੁਲਿਸ ਨੇ ਅੱਜ ਇੱਕ ਸਾਈਬਰ ਅਲਰਟ ਜਾਰੀ ਕਰਦਿਆਂ ਲੋਕਾਂ ਨੂੰ ਸੁਚੇਤ ਕੀਤਾ ਹੈ ਕਿ ਪਾਕਿਸਤਾਨੀ ਹੈਕਰਾਂ ਵੱਲੋਂ “ਡਾਂਸ ਆਫ਼ ਦ ਹਿਲੇਰੀ” ਨਾਮਕ ਖ਼ਤਰਨਾਕ ਮਾਲਵੇਅਰ ਭਾਰਤ ਵਿੱਚ ਫੈਲਾਇਆ ਜਾ ਰਿਹਾ ਹੈ। ਇਹ ਮਾਲਵੇਅਰ WhatsApp, Facebook, ਅਤੇ ਈਮੇਲ ਵਰਗੇ ਪਲੈਟਫਾਰਮਾਂ ਰਾਹੀਂ ਵੀਡੀਓ ਜਾਂ ਡਾਕੂਮੈਂਟ ਦੀ ਸ਼ਕਲ ਵਿੱਚ ਭੇਜਿਆ ਜਾ ਰਿਹਾ ਹੈ, ਜੋ ਤੁਹਾਡੀ ਬੈਂਕਿੰਗ ਜਾਣਕਾਰੀ, ਪਾਸਵਰਡ, ਅਤੇ ਨਿੱਜੀ ਡਾਟਾ ਚੋਰੀ ਕਰ ਸਕਦਾ ਹੈ।
ਪੁਲਿਸ ਨੇ ਸਲਾਹ ਦਿੱਤੀ ਹੈ ਕਿ ਅਣਜਾਣ ਲਿੰਕ ਜਾਂ ਫਾਈਲਾਂ ਨੂੰ ਨਾ ਖੋਲ੍ਹਿਆ ਜਾਵੇ ਅਤੇ ਆਟੋ-ਡਾਊਨਲੋਡ ਸੈਟਿੰਗਜ਼ ਨੂੰ ਬੰਦ ਰੱਖਿਆ ਜਾਵੇ। ਸੋਸ਼ਲ ਮੀਡੀਆ ’ਤੇ ਵੀ ਇਸ ਅਲਰਟ ਨੂੰ ਲੈ ਕੇ ਚਰਚਾ ਤੇਜ਼ ਹੈ