Punjab Police personnel found dead drunk in Jalandhar! Viral video leaves everyone stunned
ਜਲੰਧਰ ‘ਚ ਨਸ਼ੇ ‘ਚ ਟੱਲੀ ਮਿਲਿਆ ਪੰਜਾਬ ਪੁਲਸ ਦਾ ਮੁਲਾਜ਼ਮ! ਵਾਇਰਲ ਵੀਡੀਓ ਨੇ ਉਡਾਏ ਸਭ ਦੇ ਹੋਸ਼
ਜਲੰਧਰ (ਆਵਾਜ਼ਿ ਕੌਮ ਬਿਊਰੋ)-ਨਾਗਰਾ ਦੇ ਸ਼ਿਵ ਨਗਰ ਵਿਚ ਨਸ਼ੇ ਦੀ ਹਾਲਤ ਵਿਚ ਫੜੇ ਗਏ ਇਕ ਪੁਲਸ ਮੁਲਾਜ਼ਮ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ। ਲੋਕਾਂ ਨੇ ਪੁਲਸ ਮੁਲਾਜ਼ਮ ਦੀ ਵੀਡੀਓ ਬਣਾਈ ਅਤੇ ਦੋਸ਼ ਲਾਇਆ ਕਿ ਉਕਤ ਮੁਲਾਜ਼ਮ ਨੇ ਡਰੱਗਜ਼ ਲਈ ਹੋਈ ਸੀ, ਜਿਸ ਤੋਂ ਐਕਟਿਵਾ ਤਕ ਨਹੀਂ ਚੱਲ ਰਹੀ ਸੀ। ਲੋਕਾਂ ਨੇ ਕਿਹਾ ਕਿ ਇਸ ਮੁਲਾਜ਼ਮ ਦੀ ਪਹਿਲਾਂ ਵੀ ਇਕ ਵੀਡੀਓ ਵਾਇਰਲ ਹੋਈ ਹੈ, ਜਿਸ ਵਿਚ ਉਕਤ ਪੁਲਸ ਮੁਲਾਜ਼ਮ ਚਿੱਟਾ ਪੀਂਦਾ ਨਜ਼ਰ ਆ ਰਿਹਾ ਹੈ। ਇਸ ਵੀਡੀਓ ਨੂੰ ਲੈ ਕੇ ਥਾਣਾ ਨੰਬਰ 1 ਦੇ ਇੰਚਾਰਜ ਜਸਪਾਲ ਸਿੰਘ ਨੇ ਕਿਹਾ ਕਿ ਵੀਡੀਓ ਕੁਝ ਦਿਨ ਪੁਰਾਣੀ ਹੈ ਪਰ ਪਛਾਣ ਕੀਤੀ ਜਾ ਰਹੀ ਹੈ ਕਿ ਮੁਲਾਜ਼ਮ ਕੌਣ ਸੀ। ਲੋਕਾਂ ਨੇ ਦਾਅਵਾ ਕੀਤਾ ਕਿ ਉਕਤ ਮੁਲਜ਼ਮ ਸ਼ਿਵ ਨਗਰ ਵਿਚ ਨਸ਼ਾ ਕਰਨ ਆਉਂਦਾ ਹੈ। ਉਹ ਨਸ਼ਾ ਕਿਥੋਂ ਲੈਂਦਾ ਹੈ, ਇਹ ਖ਼ੁਦ ਮੁਲਾਜ਼ਮ ਹੀ ਦੱਸ ਸਕਦਾ ਹੈ ਪਰ ਇਸ ਨਾਲ ਬੱਚਿਆਂ ’ਤੇ ਗਲਤ ਅਸਰ ਪੈ ਰਿਹਾ ਹੈ। ਪੁਲਸ ਮੁਲਾਜ਼ਮ ਡਰੱਗਜ਼ ਦੇ ਨਸ਼ੇ ਵਿਚ ਮਿਲਣ ’ਤੇ ਲੋਕਾਂ ਵਿਚ ਕਾਫੀ ਗੁੱਸਾ ਪਾਇਆ ਗਿਆ ਅਤੇ ਕਿਹਾ ਕਿ ਅਜਿਹੇ ਮੁਲਾਜ਼ਮ ਕਿਸ ਤਰ੍ਹਾਂ ਨਾਲ ਪੰਜਾਬ ਨੂੰ ਨਸ਼ਾ-ਮੁਕਤ ਕਰ ਸਕਣਗੇ। ਲੋਕਾਂ ਨੇ ਅਪੀਲ ਕਰਦੇ ਹੋਏ ਕਿਹਾ ਕਿ ਇਸ ਤਰ੍ਹਾਂ ਦੇ ਮੁਲਾਜ਼ਮਾਂ ’ਤੇ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਵੀਡੀਓ ਵਾਇਰਲ ਹੋਣ ’ਤੇ ਜਦੋਂ ਥਾਣਾ ਨੰਬਰ 1 ਦੇ ਇੰਚਾਰਜ ਜਸਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਹੈ। ਉਨ੍ਹਾਂ ਕਿਹਾ ਕਿ ਵੀਡੀਓ ਤਾਂ ਕੁਝ ਦਿਨ ਪੁਰਾਣੀ ਹੈ ਪਰ ਮੁਲਾਜ਼ਮ ਦੀ ਪਛਾਣ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੁਲਸ ਮੁਲਾਜ਼ਮ ਅਜਿਹੀ ਹਾਲਤ ਵਿਚ ਮਿਲਣਗੇ ਤਾਂ ਉਨ੍ਹਾਂ ਖ਼ਿਲਾਫ਼ ਵੀ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

