“Unseasonal Rain and Hailstorm Damage 1.25 Lakh Acres of Crops in Punjab”
“ਪੰਜਾਬ ‘ਚ ਬੇਮੌਸਮੀ ਮੀਂਹ ਤੇ ਗੜੇਮਾਰੀ ਨਾਲ 1.25 ਲੱਖ ਏਕੜ ਫ਼ਸਲ ਖ਼ਰਾਬ”

8 ਅਪ੍ਰੈਲ 2026 ਚੰਡੀਗੜ੍ਹ – ਬੇਮੌਸਮੀ ਮੀਂਹ ਤੇ ਗੜੇਮਾਰੀ ਕਾਰਨ ਪੰਜਾਬ ਵਿਚ ਕਣਕ ਤੇ ਹੋਰ ਰਬੀ ਫ਼ਸਲਾਂ ਨੂੰ ਵੱਡਾ ਨੁਕਸਾਨ ਪਹੁੰਚਿਆ ਹੈ। ਖੇਤੀਬਾੜੀ ਵਿਭਾਗ ਅਨੁਸਾਰ ਹੁਣ ਤੱਕ 1.25 ਲੱਖ ਏਕੜ ਤੋਂ ਵੱਧ ਫ਼ਸਲ ਖ਼ਰਾਬ ਹੋ ਚੁੱਕੀ ਹੈ।
ਜ਼ਿਲ੍ਹਾ-ਵਾਰ ਨੁਕਸਾਨ ਦਾ ਵੇਰਵਾ ਇਸ ਤਰ੍ਹਾਂ ਹੈ:
- ਫਾਜ਼ਿਲਕਾ : 43,978 ਏਕੜ
- ਸ੍ਰੀ ਮੁਕਤਸਰ ਸਾਹਿਬ : 42,720 ਏਕੜ
- ਬਠਿੰਡਾ : 20,430 ਏਕੜ
- ਮੋਗਾ : 11,520 ਏਕੜ
- ਮਾਨਸਾ : 3,650 ਏਕੜ
- ਅੰਮ੍ਰਿਤਸਰ : 2,300 ਏਕੜ
- ਫ਼ਿਰੋਜ਼ਪੁਰ : 715 ਏਕੜ
ਕਿਸਾਨਾਂ ਨੇ ਦੱਸਿਆ ਕਿ ਗੜਿਆਂ ਨੇ ਵਿਛੀ ਹੋਈ ਫ਼ਸਲ ਨੂੰ ਤੋੜ ਕੇ ਰੱਖ ਦਿੱਤਾ ਹੈ ਤੇ ਮੀਂਹ ਕਾਰਨ ਫ਼ਸਲ ਭਿੱਜ ਗਈ ਹੈ। ਇਸ ਨਾਲ ਉਨ੍ਹਾਂ ਨੂੰ ਵੱਡਾ ਆਰਥਿਕ ਨੁਕਸਾਨ ਹੋਣ ਵਾਲਾ ਹੈ। ਖੇਤੀਬਾੜੀ ਵਿਭਾਗ ਨੇ ਨੁਕਸਾਨੀ ਫ਼ਸਲਾਂ ਦਾ ਸਰਵੇਖਣ ਸ਼ੁਰੂ ਕਰ ਦਿੱਤਾ ਹੈ ਤੇ ਕਿਸਾਨਾਂ ਨੂੰ ਰਾਹਤ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ।
