
ਤਰਨਤਾਰਨ : ਤਰਨਤਾਰਨ ਤੋਂ ਇੱਕ ਵੱਡੀ ਵਾਰਦਾਤ ਦੇ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਪਿੰਡ ਠੱਕਰਪੁਰਾ ਦੇ ਚਰਚ ਨਜ਼ਦੀਕ ਤਿੰਨ ਮੋਟਰਸਾਈਕਲ ਸਵਾਰ ਨੌਜਵਾਨਾਂ ਵੱਲੋਂ ਇੱਕ ਕਾਰ ਚਾਲਕ ‘ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਇਸ ਘਟਨਾ ਦੌਰਾਨ, ਰਾਜਵਿੰਦਰ ਸਿੰਘ ਉਰਫ਼ ਰਾਜ ਤਲਵੰਡੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਪ੍ਰਾਪਤ ਜਾਣਕਾਰੀ ਮੁਤਾਬਕ, ਪਿੰਡ ਤਲਵੰਡੀ ਮੋਹਰ ਸਿੰਘ ਦੀ ਐੱਸ.ਸੀ. ਸਰਪੰਚ ਬਿਨ੍ਹਾਂ ਮੁਕਾਬਲਾ ਜੇਤੂ ਕਰਾਰ ਦਿੱਤੀ ਗਈ ਸੀ, ਜਿਸ ਦਾ ਸਬੰਧ ਰਾਜਵਿੰਦਰ ਸਿੰਘ ਦੇ ਧੜੇ ਨਾਲ ਸੀ, ਅਤੇ ਉਹ ਆਮ ਆਦਮੀ ਪਾਰਟੀ ਨਾਲ ਜੁੜਿਆ ਹੋਇਆ ਸੀ। ਘਟਨਾ ਦੌਰਾਨ, ਜਦੋਂ ਰਾਜਵਿੰਦਰ ਸਿੰਘ ਕਾਰ ਵਿਚ ਸਵਾਰ ਹੋ ਕੇ ਆਪਣੇ ਪਿੰਡ ਵਾਪਸ ਜਾ ਰਿਹਾ ਸੀ, ਤਾਂ ਪਿੰਡ ਠੱਕਰਪੁਰਾ ਦੇ ਨੇੜੇ ਮੋਟਰਸਾਈਕਲ ਸਵਾਰ ਤਿੰਨ ਨੌਜਵਾਨਾਂ ਨੇ ਉਸਦੀ ਗੱਡੀ ਰੋਕ ਕੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਨਤੀਜੇ ਵਜੋਂ, ਰਾਜਵਿੰਦਰ ਸਿੰਘ ਦੀ ਮੌਕੇ ‘ਤੇ ਹੀ ਮੌਤ ਹੋ ਗਈ।
Tarn Taran: A major incident has been reported from Tarn Taran, where three young men on a motorcycle opened fire on a car driver near the church of village Thakkarpura. During the attack, Rajwinder Singh, also known as Raj Talwandi, was shot dead on the spot.
According to the information received, the SC Sarpanch of Talwandi Mohar Singh village had been declared elected unopposed, and Rajwinder Singh, affiliated with the Aam Aadmi Party, was part of this faction. While Rajwinder Singh was on his way back to his village in a car, three motorcycle-borne assailants intercepted his vehicle near Thakkarpura and started firing at him, leading to his death on the spot.