PU Student Protests RSS Event, Questions Iqbal Singh Lalpura

ਪੰਜਾਬ ਯੂਨੀਵਰਸਿਟੀ ਵਿੱਚ RSS ਪ੍ਰੋਗਰਾਮ ਦਾ ਵਿਰੋਧ, ਵਿਦਿਆਰਥਣ ਨੇ ਲਾਲਪੁਰਾ ਤੋਂ ਪੁੱਛੇ ਸਵਾਲ

09 ਮਾਰਚ 2026, ਚੰਡੀਗੜ੍ਹ – ਪੰਜਾਬ ਯੂਨੀਵਰਸਿਟੀ ਦੇ ਸਟੂਡੈਂਟ ਸੈਂਟਰ ਵਿੱਚ RSS ਵੱਲੋਂ ਆਯੋਜਿਤ ਪ੍ਰੋਗਰਾਮ ਦੌਰਾਨ ਇੱਕ ਵਿਦਿਆਰਥਣ ਨੇ ਖੁੱਲ੍ਹ ਕੇ ਵਿਰੋਧ ਕੀਤਾ ਅਤੇ RSS ਆਗੂ ਇਕਬਾਲ ਸਿੰਘ ਲਾਲਪੁਰਾ ਤੋਂ ਸਿੱਧੇ ਸਵਾਲ ਪੁੱਛੇ। ਵਿਦਿਆਰਥਣ ਨੇ ਕਿਹਾ, “ਸਿੱਖ ਕੌਮ ਨੂੰ ਕਿਸੇ ਤੋਂ ਕੋਈ ਖਤਰਾ ਨਹੀਂ, RSS ਨੂੰ ਖਤਰਾ ਹੈ।” ਇਸ ਦੌਰਾਨ ਵਿਦਿਆਰਥੀਆਂ ਦੀਆਂ ਦਸਤਾਰਾਂ ਉਤਾਰੀਆਂ ਗਈਆਂ ਅਤੇ ਉਨ੍ਹਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ। ਵਿਦਿਆਰਥਣ ਨੇ ਨਾਅਰੇਬਾਜ਼ੀ ਕੀਤੀ ਤਾਂ ਪੁਲਿਸ ਨੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ।

ਘਟਨਾ ਦੌਰਾਨ ਵਿਦਿਆਰਥੀਆਂ ਨੇ ਰੋਸ ਪ੍ਰਗਟ ਕੀਤਾ ਅਤੇ ਕਿਹਾ ਕਿ ਉਹ ਸਿਰਫ਼ ਆਪਣੇ ਅਧਿਕਾਰਾਂ ਦੀ ਰੱਖਿਆ ਕਰ ਰਹੇ ਸਨ। ਪੁਲਿਸ ਅਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਹਾਲਾਤ ਕਾਬੂ ਵਿੱਚ ਕਰਨ ਲਈ ਕਾਰਵਾਈ ਕੀਤੀ ਪਰ ਵਿਦਿਆਰਥੀਆਂ ਨੇ ਇਸ ਨੂੰ ਦਸਤਾਰ ਅਤੇ ਸਿੱਖੀ ਵਿਰੁੱਧ ਹਮਲਾ ਦੱਸਿਆ ਹੈ। ਇਹ ਘਟਨਾ ਪੰਜਾਬ ਵਿੱਚ ਰਾਜਨੀਤਕ ਤਣਾਅ ਅਤੇ ਸਿੱਖ ਭਾਈਚਾਰੇ ਵਿੱਚ ਰੋਸ ਨੂੰ ਵਧਾ ਰਹੀ ਹੈ। ਵੱਖ-ਵੱਖ ਸਿੱਖ ਜਥੇਬੰਦੀਆਂ ਵੱਲੋਂ ਵੀ ਇਸ ਦੀ ਨਿੰਦਾ ਕੀਤੀ ਜਾ ਰਹੀ ਹੈ।