“Tension Escalates Between Raghav Chadha and AAP, Punjab Govt Withdraws Z+ Security”
“ਰਾਘਵ ਚੱਢਾ ਤੇ AAP ਵਿਚਾਲੇ ਹੋਰ ਵਧਿਆ ਟਕਰਾਅ, ਪੰਜਾਬ ਸਰਕਾਰ ਨੇ ਵਾਪਸ ਲਈ Z+ ਸੁਰੱਖਿਆ”

15 ਅਪ੍ਰੈਲ 2026 ਚੰਡੀਗੜ੍ਹ – ਆਮ ਆਦਮੀ ਪਾਰਟੀ (AAP) ਵਿਚ ਰਾਜ ਸਭਾ ਮੈਂਬਰ ਰਾਘਵ ਚੱਢਾ ਤੇ ਪਾਰਟੀ ਲੀਡਰਸ਼ਿਪ ਵਿਚਾਲੇ ਟਕਰਾਅ ਹੋਰ ਵਧ ਗਿਆ ਹੈ। ਰਾਜ ਸਭਾ ਵਿਚ ਉਪ-ਨੇਤਾ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੇ ਉਨ੍ਹਾਂ ਲਈ ਪੰਜਾਬ ਪੁਲਿਸ ਵੱਲੋਂ ਮੁਹੱਈਆ Z+ ਸੁਰੱਖਿਆ ਵਾਪਸ ਲੈ ਲਈ ਹੈ। ਇਸ ਫੈਸਲੇ ਨੇ ਵਿਵਾਦ ਨੂੰ ਹੋਰ ਤੀਖਾ ਕਰ ਦਿੱਤਾ ਹੈ।
ਰਾਘਵ ਚੱਢਾ, ਜੋ ਪੰਜਾਬ ਤੋਂ ਰਾਜ ਸਭਾ ਮੈਂਬਰ ਹਨ, ਨੂੰ ਪਿਛਲੇ ਕੁਝ ਦਿਨਾਂ ਪਹਿਲਾਂ ਰਾਜ ਸਭਾ ਵਿਚ ਉਪ-ਨੇਤਾ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਉਨ੍ਹਾਂ ਦੀ ਥਾਂ ਅਸ਼ੋਕ ਕੁਮਾਰ ਮਿੱਤਲ ਨੂੰ ਨਿਯੁਕਤ ਕੀਤਾ ਗਿਆ। ਇਸ ਤੋਂ ਬਾਅਦ ਪੰਜਾਬ ਸਰਕਾਰ ਨੇ ਉਨ੍ਹਾਂ ਦੀ Z+ ਸੁਰੱਖਿਆ ਵਾਪਸ ਲੈ ਲਈ। ਚੱਢਾ ਨੇ ਇਸ ਨੂੰ “ਸਾਈਲੈਂਸ” ਕਰਨ ਅਤੇ ਆਵਾਜ਼ ਦਬਾਉਣ ਦੀ ਕੋਸ਼ਿਸ਼ ਦੱਸਿਆ ਹੈ ਤੇ ਕਿਹਾ ਹੈ ਕਿ ਉਹ ਹਾਰੇ ਨਹੀਂ ਸਗੋਂ ਚੁੱਪ ਕਰਵਾਏ ਗਏ ਹਨ।
ਪਾਰਟੀ ਵੱਲੋਂ ਚੱਢਾ ਨੂੰ ਰਾਜ ਸਭਾ ਵਿਚ ਬੋਲਣ ਦਾ ਸਮਾਂ ਵੀ ਸੀਮਤ ਕੀਤਾ ਗਿਆ ਹੈ, ਜਿਸ ਨਾਲ ਅੰਦਰੂਨੀ ਵਿਵਾਦ ਹੋਰ ਉਜਾਗਰ ਹੋਇਆ ਹੈ। ਇਸ ਤੋਂ ਪਹਿਲਾਂ ਵੀ ਚੱਢਾ ਤੇ ਪਾਰਟੀ ਲੀਡਰਸ਼ਿਪ ਵਿਚਾਲੇ ਮਤਭੇਦਾਂ ਦੀਆਂ ਖ਼ਬਰਾਂ ਆਈਆਂ ਸਨ। ਪੰਜਾਬ ਸਰਕਾਰ ਵੱਲੋਂ ਸੁਰੱਖਿਆ ਵਾਪਸ ਲੈਣ ਨਾਲ ਚੱਢਾ ਹੁਣ ਕੇਂਦਰੀ ਸੁਰੱਖਿਆ ਵਿਵਸਥਾ ਤਹਿਤ ਰਹਿਣਗੇ।
ਇਸ ਵਿਵਾਦ ਨੇ AAP ਵਿਚ ਅੰਦਰੂਨੀ ਤਣਾਅ ਨੂੰ ਵਧਾ ਦਿੱਤਾ ਹੈ ਤੇ ਰਾਜਨੀਤੀ ਵਿਚ ਚਰਚਾ ਛੇੜ ਦਿੱਤੀ ਹੈ ਕਿ ਚੱਢਾ ਨਾਲ ਪਾਰਟੀ ਦਾ ਰਿਸ਼ਤਾ ਕਿਸ ਰਾਹ ਜਾ ਰਿਹਾ ਹੈ। ਰਾਘਵ ਚੱਢਾ ਨੇ ਇਸ ਮਾਮਲੇ ਉੱਤੇ ਹੋਰ ਵੀ ਬਿਆਨਬਾਜ਼ੀ ਕਰਨ ਦੀ ਸੰਭਾਵਨਾ ਜਤਾਈ ਹੈ।
